EPFO Interest Rate Hike: ਮੰਗਲਵਾਰ ਦਾ ਦਿਨ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਸਰਗਰਮ ਮੈਂਬਰਾਂ ਲਈ ਕਾਫੀ ਵਧੀਆ ਹੋਣ ਵਾਲਾ ਹੈ। ਸੰਗਠਨ (EPFO) ਦੀ ਦੋ ਦਿਨਾਂ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ ‘ਚ ਸਾਲ 2022-23 ਲਈ ਕਰਮਚਾਰੀ ਭਵਿੱਖ ਨਿਧੀ (EPF) ‘ਤੇ ਵਿਆਜ ਦਰ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਵਿੱਤੀ ਸਾਲ 2022-23 ਲਈ EPF ‘ਤੇ ਵਿਆਜ ਦਰ 8.15 ਫੀਸਦੀ ਤੈਅ ਕੀਤੀ ਹੈ, ਜੋ ਪਿਛਲੇ ਸਾਲ 8.10 ਫੀਸਦੀ ਸੀ।
ਦੋ ਦਿਨਾਂ ਮੀਟਿੰਗ ਦਾ ਆਖਰੀ ਦਿਨ
ਦਰਅਸਲ, ਸੋਮਵਾਰ (27 ਮਾਰਚ) ਨੂੰ ਸ਼ੁਰੂ ਹੋਈ ਈਪੀਐਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੀ ਦੋ ਦਿਨਾਂ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸੋਧੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ।
EPFO ਦੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਕੀਤੀ। ਦੇਸ਼ ਵਿੱਚ ਕਰੀਬ 5 ਕਰੋੜ EPF ਗਾਹਕ ਹਨ, ਜਿਨ੍ਹਾਂ ਨੂੰ 2022-23 ਲਈ EPFO ਦੀ ਵਿਆਜ ਦਰ ਵਧਾਉਣ ਦੇ CBT ਦੇ ਫੈਸਲੇ ਦਾ ਸਿੱਧਾ ਫਾਇਦਾ ਹੋਇਆ ਹੈ।
EPFO ਵਲੋਂ ਕਦੋਂ ਤੇ ਕਿੰਨੀ ਕੀਤੀ ਗਈ ਸੀ ਵਿਆਜ ਦਰ
ਦਰਅਸਲ, EPFO ਨੇ 2021-22 ਵਿੱਚ ਜਮ੍ਹਾ EPF ਵਿਆਜ ਦਰ ਨੂੰ ਘਟਾ ਕੇ 8.1% ਕਰ ਦਿੱਤਾ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਘੱਟ PF ਵਿਆਜ ਦਰ ਹੈ। EPFO ਦੀ 2021-22 ਲਈ ਵਿਆਜ ਦਰ 8.5% ਸੀ। EPFO ਦੀਆਂ ਦਰਾਂ ਸਾਲਾਂ ਦੌਰਾਨ ਲਗਾਤਾਰ ਹੇਠਾਂ ਆਈਆਂ ਹਨ।
ਵਿੱਤੀ ਸਾਲ 2019-20 ਲਈ ਮਾਰਚ 2020 ਵਿੱਚ ਐਲਾਨੀ ਗਈ EPFO ਵਿਆਜ ਦਰ 8.5% ਸੀ। ਵਿੱਤੀ ਸਾਲ 2018-19 ਲਈ EPF ਦਰ 8.65% ਸੀ। 2013-14 ਵਿੱਚ, EPFO ਨੇ 8.75 ਫੀਸਦੀ ਦੀ ਵਿਆਜ ਦਰ ਦਿੱਤੀ ਸੀ।
EPFO ਵੱਲੋਂ ਮੀਟਿੰਗ ਦੌਰਾਨ ਉੱਚ ਪੈਨਸ਼ਨ ਵਿਕਲਪ ਨੂੰ ਲਾਗੂ ਕਰਨ ਬਾਰੇ ਸਥਿਤੀ ਰਿਪੋਰਟ ਪ੍ਰਦਾਨ ਕਰਨ ਦੀ ਉਮੀਦ ਹੈ। EPFO ਨੂੰ 1 ਸਤੰਬਰ 2014 ਤੋਂ ਪਹਿਲਾਂ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਤੋਂ ਲਗਭਗ 94,000 ਅਰਜ਼ੀਆਂ ਅਤੇ ਸੰਯੁਕਤ ਵਿਕਲਪ ਦੇ ਤਹਿਤ ਲਗਭਗ 30,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h