ਫੈਟੀ ਲਿਵਰ ਬੀਮਾਰੀ ਦੇ ਇਹ ਹਨ ਸ਼ੁਰੂਆਤੀ ਸੰਕੇਤ, ਦਿਸਦੇ ਹੀ ਤੁਰੰਤ ਹੋ ਜਾਓ ਸਾਵਧਾਨ
ਫੈਟੀ ਲਿਵਰ ਡਿਸੀਜ਼ ਦਾ ਸਭ ਤੋਂ ਆਮ ਕਾਰਨ ਮੋਟਾਪੇ ਦੇ ਕਾਰਨ ਲਿਵਰ ‘ਚ ਐਕਸਟਰਾ ਫੈਟ ਦਾ ਜਮ੍ਹਾਂ ਜਾਂ ਫਿਰ ਆਂਤੜੀਆਂ ਫੈਟ ਦੀ ਵਧੇਰੇ ਮਾਤਰਾ ਹੁੰਦੀ ਹੈ।
ਫੈਟੀ ਲਿਵਰ ਡਿਸੀਜ਼ ‘ਚ ਪੇਟ ਦੇ ਅੰਦਰ ਤੇ ਆਸਪਾਸ ਫੈਟ ਜਮ ਜਾਂਦਾ ਹੈ, ਆਮਤੌਰ ‘ਤੇ ਇਹ ਫੈਟ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ।ਇਸਦੇ ਕਾਰਨ ਕੁਝ ਲੋਕਾਂ ਨੂੰ ਪੇਟ ਦੇ ਖੱਬੇ ਪਾਸੇ ੳੇੁਪਰਲੇ ਹਿਸੇ ‘ਚ ਦਰਦ ਮਹਿਸੂਸ ਹੋਣ ਲਗਦਾ ਹੈ।
ਜੇਕਰ ਪਤਲੇ ਲੋਕਾਂ ਦਾ ਅਲਟ੍ਰਾਸਾਉਂਡ ਕੀਤਾ ਜਾਵੇ ਤਾਂ ਕਦੇ ਕਦੇ ਉਨ੍ਹਾਂ ਲੋਕਾਂ ਨੂੰ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।
ਪਤਲੇ ਲੋਕਾਂ ਨੂੰ ਨਾਨ-ਅਨਕੋਹਲਿਕ ਫੈਟੀ ਲਿਵਰ ਡਿਸੀਜ਼ ਹੋ ਸਕਦੀਆਂ ਹਨ ਤੇ ਇਸਦਾ ਕਾਰਨ ਵਧੇਰੇ ਫੁਰਕਟੋਜ਼ ਦਾ ਸੇਵਨ, ਪ੍ਰੋਟੀਨ ਕੁਪੋਸ਼ਣ, ਸਟੀਟੋਜੇਨਿਕ ਦਵਾਈਆਂ, ਟੈਮੋਕਸੀਫੇਨ, ਮੈਥੋਟ੍ਰੇਕਸੇਟ, ਪ੍ਰੇਡਨਿਸੋਲੋਨ ਦਾ ਪ੍ਰਯੋਗ ਆਦਿ।
ਪਰ ਇੰਝ ਹਰ ਕੋਈ ਹੈਰਾਨ ਰਹਿ ਜਾਂਦਾ ਹੋਵੇਗਾ ਕਿ ਪਤਲੇ ਲੋਕਾਂ ਨੂੰ ਫੈਟੀ ਲਿਵਰ ਕਿਉਂ ਹੋਇਆ?ਸਿਲਮ ਲੋਕਾਂ ਨੂੰ ਫੈਟੀ ਲਿਵਰ ਕਿਉਂ ਹੋਇਆ ਹੈ।ਇਸਦੇ ਚਾਰ ਕਾਰਨ ਹੋ ਸਕਦੇ ਹਨ, ਜਿਵੇਂ ਸ਼ਰਾਬ ਦਾ ਸੇਵਨ ਦੇ ਕਾਰਨ ਪਤਲੇ ਲੋਕਾਂ ‘ਚ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।ਇਸਦਾ ਕਾਰਨ ਹੈ ਸ਼ਰਾਬ ਦੀ ਕੈਲੋਰੀ ਬਲੈਂਕ ਕੈਲੋਰੀ ਹੁੰਦੀ ਹੈ ਤੇ ਇਹ ਕਾਫੀ ਜਲਦੀ ਫੈਟ ‘ਚ ਕਨਵਰਟ ਹੁੰਦੀ ਹੈ।
ਜੇਕਰ ਕਿਸੇ ਦੇ ਸਰੀਰ ‘ਚ ਲੀਨ ਮਸਲਸ ਮਾਸ ਵਧੇਰੇ ਹੁੰਦਾ ਹੈ ਤਾਂ ਮਸਲਸ ਕੈਲੋਰੀ ਬਰਨ ਕਰ ਦਿੰਦੀ ਹੈ ਜਿਸ ਨਾਲ ਫੈਟੀ ਲਿਵਰ ਦਾ ਖਤਰਾ ਨਹੀਂ ਹੁੰਦਾ।ਜਿਸ ਨਾਲ ਫੈਟੀ ਲਿਵਰ ਦਾ ਖਤਰਾ ਨਹੀਂ ਹੁੰਦਾ।ਪਰ ਜਿਸ ‘ਚ ਮਸਲਸ ਘੱਟ ਹਨ ਤੇ ਉਹ ਐਕਸਟਰਾ ਕੈਲੋਰੀ ਲੈਂਦਾ ਹੈ ਤਾਂ ਉਸ ਨੂੰ ਵੀ ਫੈਟੀ ਲਿਵਰ ਦਾ ਖਤਰਾ ਹੁੰਦਾ ਹੈ।
ਡਾ. ਸ਼ੁਕਲਾ ਕਹਿੰਦੇ ਹਨ, ‘ਜਿਨ੍ਹਾਂ ਲੋਕਾਂ ‘ਚ ਅਨੁਵੰਸ਼ਿਕ ਰੂਪ ਨਾਲ ਫੈਟੀ ਲਿਵਰ ਦੀ ਪ੍ਰਵਿਰਤੀ ਹੁੰਦੀ ਹੈ, ਉਨ੍ਹਾਂ ਨੂੰ ਸਧਾਰਨ ਬੀਐਮਆਈ ਦੇ ਨਾਲ ਵੀ ਫੈਟੀ ਲਿਵਰ ਹੋ ਸਕਦਾ ਹੈ।ਇਸਦੇ ਨਾਲ ਉਨ੍ਹਾਂ ਨੂੰ ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਤੇ ਕੈਂਸਰ ਦਾ ਖਤਰਾ ਵੀ ਹੋ ਸਕਦਾ ਹੈ।
ਫੈਟੀ ਲਿਵਰ, ਵਿਲਸਨ ਡਿਸੀਜ਼ ਦੀ ਤਰ੍ਹਾਂ ਇਕ ਮੈਟਾਬਾਲਿਕ ਡਿਸਆਰਡਰ ਵੀ ਹੋ ਸਕਦਾ ਹੈ।ਇਸ ਲਈ ਜੇਕਰ ਕੋਈ ਕਾਫੀ ਪਤਲਾ ਹੈ ਤਾਂ ਉਸ ਨੂੰ ਵੀ ਡਾਕਟਰ ਦੀ ਸਲਾਹ ਕਰਕੇ ਅਲਟਰਾਸਾਊਂਡ ਕਰਾਉਣਾ ਚਾਹੀਦਾ।