ਸੀਬੀਆਈ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਤੋਂ ਦਿੱਲੀ ਵਿੱਚ ਸੀਬੀਆਈ ਹੈੱਡਕੁਆਰਟਰ ਵਿੱਚ ਪੁੱਛਗਿੱਛ ਕੀਤੀ। ਮਲਿਕ ਤੋਂ ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਦੇ ਦੋਸ਼ਾਂ ‘ਤੇ ਪੁੱਛਗਿੱਛ ਕੀਤੀ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਮੇਘਾਲਿਆ ਸਮੇਤ ਕਈ ਰਾਜਾਂ ਦੇ ਰਾਜਪਾਲ ਰਹਿ ਚੁੱਕੇ ਮਲਿਕ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸਨ। ਕਿਸਾਨ ਅੰਦੋਲਨ ਦੌਰਾਨ ਦਿੱਤੇ ਕਈ ਬਿਆਨਾਂ ਨੇ ਕੇਂਦਰ ਸਰਕਾਰ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦਾ ਰਾਜਪਾਲ ਸੀ ਤਾਂ ਉਸ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਸੀਬੀਆਈ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਸੂਤਰਾਂ ਦੇ ਹਵਾਲੇ ਨਾਲ ਸੀਬੀਆਈ ਨੇ ਮਲਿਕ ਨੂੰ ਦਿੱਲੀ ਸਥਿਤ ਸੀਬੀਆਈ ਦਫ਼ਤਰ ਬੁਲਾਇਆ ਅਤੇ ਉਸ ਤੋਂ ਪੂਰੇ ਮਾਮਲੇ ਬਾਰੇ ਪੁੱਛਗਿੱਛ ਕੀਤੀ। ਪਿਛਲੇ ਸਾਲ 17 ਅਕਤੂਬਰ ਨੂੰ ਰਾਜਸਥਾਨ ਵਿੱਚ ਇੱਕ ਸਮਾਗਮ ਵਿੱਚ ਮਲਿਕ ਨੇ ਕਿਹਾ ਸੀ, ”ਮੇਰੇ ਵਿਚਾਰ ਲਈ ਦੋ ਫਾਈਲਾਂ ਆਈਆਂ ਸਨ। ਇਕ ਸਕੱਤਰ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੰਦਾ ਹਾਂ ਤਾਂ ਮੈਨੂੰ 150 ਕਰੋੜ ਰੁਪਏ ਮਿਲ ਸਕਦੇ ਹਨ। ਮੈਂ ਇਹ ਕਹਿ ਕੇ ਪੇਸ਼ਕਸ਼ ਠੁਕਰਾ ਦਿੱਤੀ ਕਿ ਮੈਂ ਕਸ਼ਮੀਰ ਲਈ ਪੰਜ ਕੁੜਤੇ ਪਜਾਮੇ ਲੈ ਕੇ ਆਇਆ ਹਾਂ ਅਤੇ ਹੁਣ ਉਨ੍ਹਾਂ ਦੇ ਨਾਲ ਵਾਪਸ ਜਾਵਾਂਗਾ।” ਉਸ ਨੇ ਫਿਰ ਕਿਹਾ ਕਿ ਮੈਂ ਦੋਵੇਂ ਸੌਦੇ ਰੱਦ ਕਰ ਦਿੱਤੇ ਹਨ। ਮੈਂ ਜਾਂਚ ਲਈ ਤਿਆਰ ਹਾਂ , ਮੈਂ ਸਾਫ਼ ਸੁਥਰਾ ਹਾਂ
ਪੀਐਮ ਨੂੰ ਦਿੱਤੀ ਸੀ ਪੂਰੇ ਮਾਮਲੇ ਦੀ ਜਾਣਕਾਰੀ
ਉਨ੍ਹਾਂ ਨੇ ਅੱਗੇ ਦੱਸਿਆ ਕਿ ਮੇਰੇ ਸਕੱਤਰ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਦੋਵਾਂ ਸੌਦਿਆਂ ‘ਚ 150 ਕਰੋੜ ਮਿਲ ਸਕਦੇ ਹਨ, ਪਰ ਮੈਂ ਪੀਐੱਮ ਤੋਂ ਸਮਾਂ ਮੰਗਿਆ ਤੇ ਉਨ੍ਹਾਂ ਨੂੰ ਘੁਟਾਲੇ ਤੋਂ ਜਾਣੂ ਕਰਵਾਇਆ।ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਤੁਹਾਡੇ ਕਰੀਬੀ ਵਿਸ਼ਵਾਸਪਾਤਰ ਹੋਣ ਦਾ ਦਾਅਵਾ ਕਰਦੇ ਹਨ।ਮੈਂ ਪੀਐੱਮ ਦੀ ਪ੍ਰੰਸ਼ਸ਼ਾ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਨੇ ਮੈਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਹੀਂ ਕਰਨ ਲਈ ਕਿਹਾ ਸੀ।ਕਸ਼ਮੀਰ ‘ਚ ਭ੍ਰਿਸ਼ਟਾਚਾਰ ਸੀ ਜਿਥੇ ਦੇਸ਼ ਦੇ ਹੋਰ ਹਿੱਸਿਆਂ ‘ਚ 5 ਫੀਸਦੀ ਦੀ ਤੁਲਨਾ ‘ਚ ਕਮਿਸ਼ਨ 15 ਫੀਸਦੀ ਸੀ।
ਪਰ ਮੈਨੂੰ ਖੁਸ਼ੀ ਹੈ ਕਿ ਮੇਰੇ ਦਫ਼ਤਰ ‘ਚ ਕੋਈ ਵੱਡੀ ਭ੍ਰਿਸ਼ਟਾਚਾਰ ਨਹੀਂ ਹੋਇਆ।ਸਤਿਆਪਾਲ ਮਲਿਕ ਇਸ ਮਹੀਨੇ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਕਾਰਜਕਾਲ 3 ਅਕਤੂਬਰ ਨੂੰ ਖਤਮ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਬੀਡੀ ਮਿਸ਼ਰਾ ਨੇ ਉਨ੍ਹਾਂ ਦੀ ਥਾਂ ਮੇਘਾਲਿਆ ਦੇ ਰਾਜਪਾਲ ਵਜੋਂ ਸਹੁੰ ਚੁੱਕੀ। ਰਿਟਾਇਰਮੈਂਟ ਤੋਂ ਬਾਅਦ ਮਲਿਕ ਨੇ ਕਿਹਾ ਸੀ ਕਿ ਮੈਂ ਪਹਿਲਾਂ ਹੀ ਅਸਤੀਫਾ ਲੈ ਕੇ ਘੁੰਮ ਰਿਹਾ ਹਾਂ, ਪਰ ਹੁਣ ਆਜ਼ਾਦ ਹਾਂ। ਸਾਬਕਾ ਗਵਰਨਰ ਨੇ ਕਿਹਾ ਕਿ ਮੈਂ ਹੁਣ ਆਜ਼ਾਦ ਹਾਂ। ਮੈਂ ਕੁਝ ਵੀ ਕਰ ਸਕਦਾ ਹਾਂ ਅਤੇ ਜੇਲ੍ਹ ਜਾ ਸਕਦਾ ਹਾਂ। ਬੁਲੰਦਸ਼ਹਿਰ ਦੇ ਸੇਗਲੀ ਪਿੰਡ ‘ਚ ਕਿਸਾਨ ਮਹਾਸੰਮੇਲਨ ‘ਚ ਪਹੁੰਚੇ ਮਲਿਕ ਨੇ ਮੋਦੀ ਸਰਕਾਰ ‘ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਮੇਰੇ ‘ਤੇ ਹਮਲਾ ਕਰਨਗੇ ਅਤੇ ਸਜ਼ਾ ਦੇਣ ਦੀ ਕੋਸ਼ਿਸ਼ ਕਰਨਗੇ, ਪਰ ਕੁਝ ਨਹੀਂ ਵਿਗਾੜ ਸਕਣਗੇ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਬਣਾਈ ਜਥੇਬੰਦੀ ਨੂੰ ਕੀਤਾ ਗਿਆ ਹਾਈਜੈਕ, ਅੰਮ੍ਰਿਤਪਾਲ ਦੀ ਹੋਵੇ ਜਾਂਚ : ਮਨਦੀਪ ਸਿੱਧੂ