ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੇ ਗੇਮਿੰਗ ਐਪ ‘ਫੇਸਬੁੱਕ ਗੇਮਿੰਗ’ ਨੂੰ ਬੰਦ ਕਰਨ ਜਾ ਰਹੀ ਹੈ। ਇਸ ਐਪ ਦੇ ਦੋਵਾਂ ਐਂਡਰਾਇਡ ਅਤੇ ਆਈ.ਓ.ਐੱਸ. ਵਰਜ਼ਨ ਨੂੰ 28 ਅਕਤੂਬਰ ਤੋਂ ਬਾਅਦ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਇਸ ਐਪ ਨੂੰ ਦੋ ਸਾਲ ਪਹਿਲਾਂ ਹੀ ਕੋਰੋਨਾ ਕਾਲ ’ਚ ਲਾਂਚ ਕੀਤਾ ਗਿਆ ਸੀ। ਇਸ ਐਪ ਦੀ ਮਦਦ ਨਾਲ ਬਿਨਾਂ ਗੇਮ ਐਪ ਨੂੰ ਡਾਊਨਲੋਡ ਕੀਤੇ ਗੇਮ ਖੇਡੀ ਜਾ ਸਕਦੀ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ ’ਚ ਡਾਊਨਲੋਡ ਲਈ ਉਪਲੱਬਧ ਕੀਤਾ ਗਿਆ ਸੀ।
ਦਰਅਸਲ, ਮੇਟਾ ਦੀ ਮਲਕੀਅਤ ਵਾਲੀ ਫੇਸਬੁੱਕ ਨੇ ਮੰਗਲਵਾਰ ਨੂੰ ਇਕ ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ। ਫੇਸਬੁੱਕ ਨੇ ਕਿਹਾ ਕਿ ਗੇਮਿੰਗ ਸਟ੍ਰੀਮਿੰਗ ਬਾਜ਼ਾਰ ’ਚ ਮੁਕਾਲੇਬਾਜ਼ੀ ਬਹੁਤ ਜ਼ਿਆਦਾ ਹੈ ਅਤੇ ਉਹ ਇਸਨੂੰ ਕੰਪੀਟ ਨਹੀਂ ਕਰ ਪਾ ਰਹੇ, ਇਸ ਲਈ ਕੰਪਨੀ ਆਪਣੇ ਗੇਮਿੰਗ ਐਪ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸਨੂੰ ਜਲਦ ਹੀ ਬੰਦ ਕਰ ਦਿੱਤਾ ਜਵੇਗਾ।
ਅਪ੍ਰੈਲ 2020 ’ਚ ਆਇਆ ਸੀ ਗੇਮਿੰਗ ਐਪ
ਦੱਸ ਦੇਈਏ ਕਿ ਇਸ ਗੇਮਿੰਗ ਐਪ ਨੂੰ 2 ਸਾਲ ਪਹਿਲਾਂ ਹੀ ਅਪ੍ਰੈਲ 2020 ’ਚ ਲਾਂਚ ਕੀਤਾ ਗਿਆ ਸੀ। ਫੇਸਬੁੱਕ ਦੇ ਇਸ ਗੇਮ ਐਪ ਨੂੰ ਫੇਸਬੁੱਕ Facebook Gaming: Watch, Play, and Connect ਨਾਂ ਦਿੱਤਾ ਗਿਆ ਸੀ। ਇਸਨੂੰ ਤਾਲਾਬੰਦੀ ’ਚ ਆਨਲਾਈਨ ਗੇਮਿੰਗ ਅਤੇ ਵੀਡੀਓ ਸਟ੍ਰੀਮਿੰਗ ਦੀ ਲੋਕਪ੍ਰਿਅਤਾ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਸਾਲ ਦੀ ਦੂਜੀ ਤਿਮਾਹੀ ’ਚ ਗੇਮੰਗ ਬਾਜ਼ਾਰ ’ਚ 76.7 ਫੀਸਦੀ ਟਵਿੱਟ ਦਾ ਦਬਦਬਾ ਰਿਹਾ, ਜਦਕਿ 15.4 ਫੀਸਦੀ ਦੇ ਨਾਲ ਯੂਟਿਊਬ ਦੂਜੇ ਨੰਬਰ ’ਤੇ ਰਿਹਾ। ਉਥੇ ਹੀ ਫੇਸਬੁੱਕ ਦੀ ਗੇਮਿੰਗ ’ਚ ਹਿੱਸੇਦਾਰੀ ਸਿਰਫ 7.9 ਫੀਸਦੀ ਤਕ ਦੀ ਸੀਮਿਤ ਰਹੀ। ਇਹੀ ਕਾਰਨ ਹੈ ਕਿ ਗੇਮਿੰਗ ਖੇਤਰ ’ਚ ਫੇਲ੍ਹ ਹੋਣ ਕਾਰਨ ਕੰਪਨੀ ਹੁਣ ਇਸ ਐਪ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।