ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਪਰ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਇੱਕ ਪਰਿਵਾਰ ਦੇ ਪੰਜ ਲੋਕ ਜਿਨਾਂ ਨੇ ਆਸਟਰੇਲੀਆ ਜਾਣਾ ਸੀ।
ਜਾਣਕਾਰੀ ਅਨੁਸਾਰ ਪਰਿਵਾਰ ਨੇ 5 ਲੱਖ ਰੁਪਏ ਦੀਆਂ ਟਿਕਟਾਂ ਕਰਵਾਈਆਂ ਸੀ ਜਿੱਥੇ ਅੰਮ੍ਰਿਤਸਰ ਤੋਂ ਉਹਨਾਂ ਦੀ ਫਲਾਈਟ ਸੀ ਪਰ ਏਅਰਪੋਰਟ ਤੇ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਉਨਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨਾਂ ਦੀ ਹਰਾਸਮੈਂਟ ਕੀਤੀ ਗਈ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਏਅਰ ਇੰਡੀਆ ਦੀ ਫਲਾਈਟ ਉੱਪਰ ਸਫਰ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣ।
ਇਸ ਮੌਕੇ ਪੀੜਿਤ ਸ਼ੁਭਮ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਵੱਲੋਂ 5 ਲੱਖ ਰੁਪਏ ਖਰਚ ਕੇ ਆਪਣੇ ਪਰਿਵਾਰ ਦੇ ਪੰਜ ਲੋਕਾਂ ਦੀਆਂ ਆਸਟਰੇਲੀਆ ਦੀਆਂ ਟਿਕਟਾਂ ਲਈਆਂ ਗਈਆਂ ਸੀ ਅਤੇ ਜਦੋਂ ਉਹ ਅੰਮ੍ਰਿਤਸਰ ਦੇ ਏਅਰਪੋਰਟ ਉੱਪਰ ਪਹੁੰਚੇ ਤਾਂ ਉਹਨਾਂ ਨਾਲ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ।
ਉਹਨਾਂ ਨੂੰ ਫਲਾਈਟ ਵਿੱਚ ਜਾਣ ਨਹੀਂ ਦਿੱਤਾ ਗਿਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਬੋਰਡਿੰਗ ਪਾਸ ਵੀ ਦਿੱਤੇ ਗਏ ਅਤੇ ਅੱਗੇ ਜਾਨ ਦੀ ਵੀ ਮਨਜੂਰੀ ਮਿਲੀ ਪਰ ਜਹਾਜ਼ ਵਿੱਚ ਬੈਠਣ ਨਹੀਂ ਦਿੱਤਾ ਗਿਆ।
ਜਿਸ ਦੇ ਚਲਦੇ ਉਹਨਾਂ ਦੇ ਪੰਜ ਲੱਖ ਰੁਪਏ ਮਿੱਟੀ ਹੋ ਗਏ ਹਨ ਅਤੇ ਉੱਥੇ ਹੀ ਉਹਨਾਂ ਕਿਹਾ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਉਹਨਾਂ ਨਾਲ ਬਹੁਤ ਗਲਤ ਵਿਵਹਾਰ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਕਈ ਘੰਟੇ ਖੁਜਲ ਖੁਾਰ ਵੀ ਕੀਤਾ ਗਿਆ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਏਅਰ ਇੰਡੀਆ ਵਿੱਚ ਸਫਰ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣ ਉੱਥੇ ਹੀ ਉਹਨਾਂ ਏਅਰ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਹੇਠਲੇ ਪੱਧਰ ਤੇ ਏਅਰਪੋਰਟਾਂ ਉੱਪਰ ਕੰਮ ਕਰਨ ਵਾਲੇ ਸਟਾਫ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਯਾਤਰੀਆਂ ਨਾਲ ਉਹਨਾ ਦਾ ਵਿਵਹਾਰ ਠੀਕ ਰਹੇ।