ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਅੰਮ੍ਰਿਤਸਰ ਦੇ DSP ਅਟਾਰੀ ਦੇ ਅਧੀਨ ਆਉਦੇ ਪਿੰਡ ਭਗਤਪੁਰਾ ਤੋ ਸਾਹਮਣੇ ਆਇਆ ਹੈ ਜਿਥੇ ਨਬਾਲਿਗ ਲੜਕੀ ਨੂੰ ਛੇੜਣ ਤੋਂ ਰੋਕਣਾ ਮਾਪਿਆਂ ਨੂੰ ਭਾਰੀ ਪੈ ਗਿਆ।
ਦੱਸ ਦੇਈਏ ਕਿ ਨਾਬਾਲਿਗ ਲੜਕੇ ਨਾਲ ਛੇੜ ਛਾੜ ਕਰਨ ‘ਤੇ ਜਦੋ ਕੁੜੀ ਦੇ ਮਾਪਿਆਂ ਨੇ ਗੁੰਡਿਆਂ ਨੂੰ ਰੋਕਿਆ ਤਾਂ ਉਹਨਾਂ ਦੇ ਘਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਅਤੇ ਦੋਸ਼ੀਆਂ ਵਲੋ ਤੇਜਧਾਰ ਹਥਿਆਰਾ ਨਾਲ ਘਰ ਦੀ ਭੰਨਤੋੜ ਕਰ ਫਾਇਰ ਕਰ ਦਿੱਤੇ, ਜਿਸ ਨਾਲ ਪਰਿਵਾਰ ਸਦਮੇ ਵਿਚ ਹੈ ਅਤੇ ਪੁਲਿਸ ਵਲੋ ਮੌਕੇ ਦੀ ਜਾਂਚ ਕਰ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਪਰਿਵਾਰ ਧਰਮਿੰਦਰ ਸਿੰਘ ਅਤੇ ਉਸਦੀ ਪਤਨੀ ਰਵਿੰਦਰ ਕੌਰ ਨੇ ਦਸਿਆ ਕਿ ਉਹ ਦਬੁਰਜੀ ਵਿਖੇ ਫਾਸਟਫੁਡ ਦੀ ਰੇਹੜੀ ਲਗਾ ਗੁਜਰ ਬਸਰ ਕਰਦੇ ਹਨ ਅਤੇ ਉਹਨਾ ਦੀ ਲੜਕੀ ਨਾਲ ਉਹਨਾ ਦੇ ਗੁਆਂਡੀਆਂ ਵਲੋ ਛੇੜਛਾੜ ਕੀਤੀ ਗਈ ਅਤੇ ਰੋਕਣ ਤੇ ਉਹਨਾ ਵਲੋ ਸਾਡੇ ਘਰ ਬੰਦੇ ਲਿਆ ਪਸਤੋਲਾ,ਦਾਤਰ ਅਤੇ ਕ੍ਰਿਪਾਨਾ ਨਾਲ ਹਮਲਾ ਕੀਤਾ ਜਿਥੋ ਅਸੀ ਭਜ ਕੇ ਮਸਾ ਜਾਨ ਬਚਾਈ ਹੈ।
ਮਗਰੋ ਉਹਨਾ ਸਾਡਾ ਸਾਰਾ ਘਰ ਦਾ ਸਮਾਨ ਤੋੜਭੰਨ ਕਰ ਦਿਤਾ ਅਤੇ ਜਾਨੋ ਮਾਰਨ ਦੀਆ ਧਮਕੀਆ ਦੇ ਰਹੇ ਹਨ ਫਿਲਹਾਲ ਪਿੰਡ ਦੀ ਪੰਚਾਇਤ ਅਤੇ ਪੁਲੀਸ ਅਧਿਕਾਰੀਆ ਵਲੋ ਮੌਕੇ ਤੇ ਪਹੁੰਚ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ।