Raghav Chadha in Rajya Sabha: ‘ਆਪ’ ਸਾਂਸਦ ਨੇ ਕਿਸਾਨਾਂ ਦਾ ਮੁੱਦਾ ਰਾਜ ਸਭਾ ‘ਚ ਉਠਾਉਂਦੇ ਹੋਏ ਕਿਹਾ ਕਿ ਇਹ ਸਾਡੀ ਅਰਥ ਵਿਵਸਥਾ ਲਈ ਬਿਮਾਰੀ ਦੀ ਤਰ੍ਹਾਂ ਹੈ ਕਿ ਪੂੰਜੀਵਾਦੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਜਦਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ‘ਤੇ ਕਰਜ਼ੇ ਦਾ ਬੋਝ 53% ਵਧ ਗਿਆ ਹੈ। ਅੱਜ ਹਰੇਕ ਕਿਸਾਨ ‘ਤੇ ਔਸਤਨ 75, 000 ਰੁਪਏ ਦਾ ਕਰਜ਼ਾ ਹੈ ਅਤੇ ਜਦੋਂ ਗਰੀਬ ਕਿਸਾਨ ਕਰਜ਼ਾ ਨਹੀਂ ਚੁਕਾ ਪਾਉਂਦੇ ਉਨ੍ਹਾਂ ਨੂੰ ਬੇਇੱਜ਼ਤ ਕਰ ਜਾਂਦਾ ਹੈ ਪਰ ਲੱਖਾਂ ਕਰੋੜਾਂ ਰੁਪਏ ਡਕਾਰਨ ਵਾਲੇ ਵੱਡੇ ਪੂੰਜੀਪਤੀਆਂ ਨੂੰ ਸਰਕਾਰ ਬਿਜ਼ਨਸ ਕਲਾਸ ਵਿੱਚ ਬਿਠਾ ਕੇ ਵਿਦੇਸ਼ ਰਵਾਨਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪ ਜ਼ਹਿਰ ਖਾਣ ਲਈ ਮਜ਼ਬੂਰ ਹੈ, ਸਾਲ 2021-22 ਵਿੱਚ 10, 851 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਮਤਲਬ ਹਰ ਰੋਜ਼ 30 ਕਿਸਾਨ ਮਾੜੀਆਂ ਆਰਥਿਕ ਨੀਤੀਆਂ ਦਾ ਸ਼ਿਕਾਰ ਹੋ ਕੇ ਜਾਨ ਗਵਾਉਂਦੇ ਹਨ। ਉਨ੍ਹਾਂ ਭਾਜਪਾ ਸਰਕਾਰ ਨੂੰ ਇੱਕ ਸਾਲ ਤੋਂ ਵੀ ਵੱਧ ਲੰਮੇ ਚੱਲੇ ਕਿਸਾਨੀ ਅੰਦੋਲਨ ਅਤੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਦਿਵਾਉਂਦੇ ਕਿਹਾ ਕਿ ਕਿਸਾਨ ਭੋਲਾ ਹੋ ਸਕਦਾ ਹੈ, ਭੁਲੱਕੜ ਨਹੀਂ। ਕਿਸਾਨਾਂ ਨਾਲ ਵੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਹੋਇਆ ਸੀ ਪਰ ਹੋਇਆ ਇਸਦੇ ਉਲਟ ਹੈ।
ਚੱਢਾ ਨੇ ਨਿੱਜੀ ਖੇਤਰ ਵਿੱਚ ਘਟ ਰਹੇ ਨਿਵੇਸ਼ ‘ਤੇ ਵੀ ਭਾਜਪਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਸਰਕਾਰ ਨੇ ਕਾਰਪੋਰੇਟ ਸੈਕਟਰ ਲਈ ਦੋ ਕਦਮ ਚੁੱਕੇ। ਕਾਰਪੋਰੇਟ ਟੈਕਸ ਨੂੰ 30 ਤੋਂ ਘਟਾ ਕੇ 22% ਕੀਤਾ ਗਿਆ ਜਿਸ ਨਾਲ ਸਰਕਾਰ ਨੂੰ ਹਰ ਸਾਲ ਡੇਢ ਲੱਖ ਕਰੋੜ ਦਾ ਘਾਟਾ ਵੀ ਪੈ ਰਿਹਾ ਹੈ ਅਤੇ ਦੂਸਰਾ ਭਾਜਪਾ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਪੂੰਜੀਵਾਦੀਆਂ ਦਾ 10 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ। ਸਰਕਾਰ ਨੇ ਤਰਕ ਦਿੱਤਾ ਸੀ ਕਿ ਇਸ ਨਾਲ ਰੁਜ਼ਗਾਰ ਵਧੇਗਾ, ਮਹਿੰਗਾਈ ਘਟੇਗੀ ਪਰ ਹਰ ਤੱਥ ਇਹ ਹੀ ਦੱਸ ਰਿਹਾ ਹੈ ਕਿ ਹੋਇਆ ਇਸਦੇ ਬਿਲਕੁਲ ਉਲਟ ਹੈ।
ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦਰ ਆਸਮਾਨ ਛੂਹ ਰਹੇ ਹਨ ਅਤੇ ਨਿੱਜੀ ਸੈਕਟਰ ਵਿੱਚ ਨਿਵੇਸ਼ ਵੀ ਭਾਰੀ ਕਮੀ ਦਰਜ ਕੀਤੀ ਗਈ। ਪਹਿਲੀ ਤਿਮਾਹੀ ਵਿੱਚ 20% ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ ‘ਚ 59% ਗਿਰਾਵਟ ਆਈ। ਇਸਦੇ ਨਾਲ ਹੀ ਜੀ ਐੱਫ ਸੀ ਐੱਫ ਵਿੱਚ ਵੀ 2019-20 ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਚੱਢਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਨਿਵੇਸ਼ ਰਿਆਇਤਾਂ ਦੇਣ ਨਾਲ ਨਹੀਂ ਸਗੋਂ ਮੰਗ ਵਧਣ ਨਾਲ ਆਉਂਦਾ ਹੈ।
ਉਨ੍ਹਾਂ ਰੁਪਏ ਦੀ ਲਗਾਤਾਰ ਡਿੱਗਦੀ ਕੀਮਤ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਭਾਜਪਾ ਦੇ ਵੱਡੇ ਆਗੂ ਕਹਿੰਦੇ ਸਨ ਕਿ ਰੁਪਈਇ ਡਿੱਗਣ ਨਾਲ ਦੇਸ਼ ਦੀ ਸ਼ਾਖ ਡਿੱਗਦੀ ਹੈ ਪਰ ਹੁਣ ਸ਼ਾਖ, ਪ੍ਰਤਿਸ਼ਠਾ ਅਤੇ ਰੁਪਈਆ ਸਭ ਨਿਚਲੇ ਪੱਧਰ ‘ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੁਪਈਆ ਡਿੱਗਣ ਦੇ ਬਾਵਜੂਦ ਵੀ ਨਿਰਯਾਤ ਵੀ ਡਿੱਗ ਰਿਹਾ ਹੈ ਜੋ ਅਮੂਮਨ ਨਹੀਂ ਹੁੰਦਾ। ਨਵੇਂ ਸਟਾਰਟਅਪ ਦੀ ਅਸਫਲਤਾ ਦਰ ਬਹੁਤ ਜ਼ਿਆਦਾ ਹੈ ਜੋ ਕਿ ਅਰਥ ਵਿਵਸਥਾ ਲਈ ਅਠਵੀਂ ਵੱਡੀ ਚੁਣੌਤੀ ਹੈ। 10% ਤੋਂ ਵੀ ਘੱਟ ਨਵੇਂ ਸਟਾਰਟਅਪ 5 ਸਾਲ ਪੂਰੇ ਕਰ ਪਾ ਰਹੇ ਹਨ ਅਤੇ ਸਾਰੇ ਵੱਡੇ ਸਟਾਰਟਅਪਸ ਨੇ ਲਗਾਤਾਰ ਘਟਾਈਆਂ, ਜਿਸ ਕਾਰਨ ਬੇਰੁਜ਼ਗਾਰੀ ਦਰ ਵੱਧਦੀ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h