ਸ਼ੁੱਕਰਵਾਰ, ਫਰਵਰੀ 13, 2026 09:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Fauja Singh Sarari : ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫਸਲਾਂ ਦੇ ਮੁੱਲ ’ਚ ਵਾਧਾ ਕਰਨਾ ਸਮੇਂ ਦੀ ਮੰਗ

Chandigarh : ਸੀਆਈਆਈ ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ ਸੋਮਵਾਰ ਨੂੰ ਸਮਾਪਤ ਹੋਇਆ। ਚਾਰ ਰੋਜ਼ਾ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ ਸਮਾਪਤੀ ਸੈਸ਼ਨ ਦਾ ਮੁੱਖ ਸੰਦੇਸ਼ ਸੀ ਕਿ ਪੰਜਾਬ ਦੇ ਲੋਕਾਂ ਲਈ ਖੇਤੀਬਾੜੀ ਇੱਕ ਪਰੰਪਰਾ ਅਤੇ ਜਨੂੰਨ ਹੈ।

by Bharat Thapa
ਨਵੰਬਰ 8, 2022
in ਦੇਸ਼
0

Chandigarh : ਸੀਆਈਆਈ ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ ਸੋਮਵਾਰ ਨੂੰ ਸਮਾਪਤ ਹੋਇਆ। ਚਾਰ ਰੋਜ਼ਾ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ ਸਮਾਪਤੀ ਸੈਸ਼ਨ ਦਾ ਮੁੱਖ ਸੰਦੇਸ਼ ਸੀ ਕਿ ਪੰਜਾਬ ਦੇ ਲੋਕਾਂ ਲਈ ਖੇਤੀਬਾੜੀ ਇੱਕ ਪਰੰਪਰਾ ਅਤੇ ਜਨੂੰਨ ਹੈ। ਖੋਜ ਦੀ ਸ਼ਕਤੀ ਨੂੰ ਵੀ ਬਣਦਾ ਮਹੱਤਵ ਦੇਣ ਦੀ ਲੋੜ ਹੈ।

ਸੈਸ਼ਨ ਦੇ ਮੁੱਖ ਮਹਿਮਾਨ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ ਨੀਤੀਗਤ ਸੁਧਾਰਾਂ ਦੇ ਨਾਲ-ਨਾਲ ਨਵੀਨਤਾ ਅਤੇ ਜ਼ਮੀਨੀ ਪੱਧਰ ‘ਤੇ ਨਵੀਆਂ ਤਕਨੀਕਾਂ ਰਾਹੀਂ ਕਈ ਨਵੇਕਲੀਆਂ ਪਹਿਲਕਦਮੀਆਂ ਕੀਤੀਆਂ ਹਨ।

ਐਗਰੋ ਟੈਕ ਇੰਡੀਆ -2022 ਦੀ ਸਫਲ ਮੇਜ਼ਬਾਨੀ ਲਈ ਸੀਆਈਆਈ ਨੂੰ ਵਧਾਈ ਦਿੰਦੇ ਹੋਏ, ਸਰਾਰੀ ਨੇ ਕਿਹਾ ਕਿ ਕਿਸਾਨਾਂ ਅਤੇ ਉਦਯੋਗਾਂ ਨੂੰ ਇੱਕੋ ਮੰਚ ‘ਤੇ ਲਿਆਂਦਾ ਗਿਆ ਹੈ ਅਤੇ ਇਸ ਨੇ ਤਰੱਕੀ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਹਨ ਅਤੇ ਸੰਭਾਵਨਾਵਾਂ ਦੇ ਨਵੇਂ ਰਾਹ ਖੋਲੇ ਹਨ। ਉਨ੍ਹਾਂ ਨੇ ਖੇਤੀਬਾੜੀ ਅਤੇ ਉਦਯੋਗ ਦੇ ਸਾਪੇਖਿਕ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਉਦਯੋਗ ਹੀ ਖੇਤੀਬਾੜੀ ਲਈ ਲਾਹੇਵੰਦ ਮੁੱਲ ਸਿਰਜਣ ਦੇ ਨਾਲ-ਨਾਲ ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਲਈ ਵੀ ਮਦਦ ਕਰਦੇ ਹਨ, ਜੋ ਕਿਸਾਨਾਂ ਅਤੇ ਉਦਯੋਗਪਤੀਆਂ ਦੋਵਾਂ ਲਈ ਆਪਸੀ ਲਾਹੇਵੰਦ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਚੌਲਾਂ ਦੇ ਉਤਪਾਦਨ ਵਿੱਚ 11.78 ਫੀਸਦੀ ਅਤੇ ਕਣਕ ਦੇ ਉਤਪਾਦਨ ਵਿੱਚ 17.57ਫੀਸਦੀ ਯੋਗਦਾਨ ਪਾ ਕੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ, ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਉਨਾਂ ਦੀ ਮਿਹਨਤ ਦਾ ਬਣਦਾ ਮੁਆਵਜਾ ਜਰੂਰ ਮਿਲਣਾ ਚਾਹੀਦਾ ਹੈ।

ਐਗਰੋ ਟੈਕ ਇੰਡੀਆ ਦਾ ਮੁੱਖ ਉਦੇਸ਼ ਸਰਕਾਰ ਦੀਆਂ ਖੇਤੀ ਸਕੀਮਾਂ ਜਿਵੇਂ ਕਿ ਏਆਈਐਫ (ਐਗਰੀਕਲਚਰ ਇਨਫਰਾਸਟਰੱਕਚਰ ਫੰਡ) ਬਾਰੇ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਪੰਜਾਬ ਇਸ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵਧ ਰਿਹਾ ਹੈ ਜਿਸ ਤਹਿਤ ਪੰਜਾਬ ਨੇ ਅਕਤੂਬਰ 2022 ਤੱਕ 1800 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ।

ਪੰਜਾਬ ਸਰਕਾਰ ਦੀ ਪਹਿਲਕਦਮੀ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਪੰਜਾਬ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਪ੍ਰੋਤਸਾਹਨ ਦੇ ਨਾਲ ਉਤਸ਼ਾਹਿਤ ਕਰ ਰਿਹਾ ਹੈ ਜੋ ਰਵਾਇਤੀ ਢੰਗਾਂ ਦੇ ਮੁਕਾਬਲੇ 20 ਫੀਸਦੀ ਪਾਣੀ ਦੀ ਬੱਚਤ ਕਰਨ ਵਿੱਚ ਮਦਦ ਹੋਈ ਹੈ।

ਸੀਆਈਆਈ ਨੇ ਕਿਸਾਨ ਤੱਕ ਸੰਬੰਧਿਤ ਜਾਣਕਾਰੀ ਲੈ ਕੇ ਜਾਣ ਲਈ ਅਹਿਮ ਕੜੀ ਵਜੋਂ ਕੰਮ ਕੀਤਾ ਹੈ। ਸਾਨੂੰ ਪੜੇ-ਲਿਖੇ ਨੌਜਵਾਨਾਂ ਦੇ ਸੱਭਿਆਚਾਰ ਨੂੰ ਤਿਆਗਣ ਦੀ ਲੋੜ ਹੈ ਜੋ ਸਿਰਫ ਚੋਖੀ ਤਨਖਾਹ ਵਾਲੀਆਂ ਸਨਮਾਨਜਨਕ ਨੌਕਰੀਆਂ (ਵਾਈਟ ਕਾਲਰ ਜਾਬ ) ਚਾਹੁੰਦੇ ਹਨ। ਨੌਜਵਾਨਾਂ ਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਰੋਜ਼ਗਾਰ ਸਿਰਜਣਹਾਰ ਕਿਵੇਂ ਬਣਨਾ ਹੈ।” ਇਸ ਮੌਕੇ ਸੀ.ਆਈ.ਆਈ. ਐਗਰੋ ਟੈਕ ਇੰਡੀ -2024 ਦੀਆਂ ਤਰੀਕਾਂ 16-19 ਨਵੰਬਰ, 2024 ਤੱਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: fauja singh srarilatest newspro punjab tvpunjabi news
Share206Tweet129Share52

Related Posts

ਇਸ ਹਫ਼ਤੇ ਬੰਦ ਹੋਣਗੀਆਂ ਇਹ 2 ਵੰਦੇ ਭਾਰਤ ਟ੍ਰੇਨਾਂ; ਭਾਰਤੀ ਰੇਲਵੇ ਨੇ ਇਸ ਕਰਕੇ ਲਿਆ ਇਹ ਫੈਸਲਾ…, ਜਾਣੋ ਕਿਹੜੇ ਰੂਟ ਹੋਣਗੇ ਪ੍ਰਭਾਵਿਤ

ਫਰਵਰੀ 12, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਲਈ ਦੁਰਘਟਨਾ ਬੀਮਾ, ਵਿਕਸਿਤ ਭਾਰਤ 2047 ਲਈ ਪ੍ਰਵਾਸੀ ਭਾਰਤੀਆਂ ਦੀ ਭਾਗੀਦਾਰੀ ਅਤੇ ਉੱਚ ਸਿੱਖਿਅਕ ਅਦਾਰਿਆਂ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਾਉਣ ਲਈ ਰਾਜ ਸਭਾ ਵਿੱਚ ਪੇਸ਼ ਕੀਤੇ 3 ਪ੍ਰਾਇਵੇਟ ਮੈਂਬਰ ਬਿੱਲ

ਫਰਵਰੀ 10, 2026

ਮਹਾਰਾਸ਼ਟਰ ਸਰਕਾਰ ਵਲੋਂ ਮੁੰਬਈ ਵਿਖੇ ਤੀਸਰੇ ਪੜਾਅ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਫਰਵਰੀ 9, 2026

ਹਿਮਾਚਲ ਫਨ ਕੇਅਰ ਕੰਪਨੀ ਦੇ ਮਾਲਕਾਂ ਵਿਰੁੱਧ ਐਫਆਈਆਰ ਦਰਜ, 2 ਗ੍ਰਿਫ਼ਤਾਰ

ਫਰਵਰੀ 8, 2026

ਬਜਟ 2026: ਰੇਲਵੇ ਨੂੰ ਵੱਡਾ ਤੋਹਫ਼ਾ, ਦਿੱਲੀ-ਵਾਰਾਣਸੀ ਸਮੇਤ 7 ਨਵੇਂ ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ

ਫਰਵਰੀ 1, 2026

ਮਹਾਰਾਸ਼ਟਰ ‘ਚ ਜਹਾਜ਼ ਹਾਦਸਾਗ੍ਰਸਤ, ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ 3 ਲੋਕਾਂ ਦੀ ਮੌਤ

ਜਨਵਰੀ 28, 2026
Load More

Recent News

ਚਾਰਜਿੰਗ ਦੀ ਗਲਤੀ ਤੁਹਾਡੇ ਫ਼ੋਨ ਨੂੰ ਪਹੁੰਚਾ ਸਕਦੀ ਹੈ ਨੁਕਸਾਨ; ਅੱਜ ਹੀ ਬਦਲੋ ਇਹ ਆਦਤ

ਫਰਵਰੀ 12, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026

ਕਿੰਨਾ ਚਿਰ ਠੀਕ ਰਹਿੰਦਾ ਹੈ ਅਚਾਰ? ਜਾਣੋ ਸ਼ੈਲਫ ਲਾਈਫ ਤੇ ਸਟੋਰੇਜ ਕਿਸਮਾਂ ਬਾਰੇ

ਫਰਵਰੀ 12, 2026

UPSC IES/ISS ਪ੍ਰੀਖਿਆ 2026 ਰਜਿਸਟ੍ਰੇਸ਼ਨ ਸ਼ੁਰੂ, ਇਸ ਤਰਾਂ ਕਰ ਸਕਦੇ ਹੋ ਅਪਲਾਈ

ਫਰਵਰੀ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.