ਨਾਭਾ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਭਾ ਵਿਖੇ ਪਹੁੰਚੇ। ਇਸ ਮੌਕੇ ਫਿਲੌਰ ਵਿਖੇ ਡਾਕਟਰ ਬੀ.ਆਰ ਅੰਬੇਦਕਰ ਦੇ ਬੁੱਤ ਤੇ ਖਾਲਿਸਤਾਨ ਦੇ ਨਾਅਰੇ ਲਿਖਣ ਤੇ ਮੰਤਰੀ ਚੀਮਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਜੋਂ ਸਮਾਜ ਦੇ ਆਪਸੀ ਭਾਈਚਾਰਕ ਨੂੰ ਤੋੜਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹਨ।
ਜਿਹੜਾ ਵੀ ਦੋਸ਼ੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਗੁਰਪਵੰਤ ਸਿੰਘ ਪੰਨੂ ਵਲੋਂ ਜਿੰਮੇਵਾਰੀ ਲੈਣ ਤੇ ਚੀਮਾ ਨੇ ਕਿਹਾ ਕਿ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ। ਉਹ ਜਿਹੜਾ ਵੀ ਕਾਨੂੰਨ ਹੱਥ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਰਕਾਰ ਸਖਤ ਐਕਸ਼ਨ ਲਵੇਗੀ।
ਬਿਕਰਮਜੀਤ ਮਜੀਠੀਆ ਲਗਾਤਾਰ ਕਹਿ ਰਹੇ ਹਨ ਕਿ ਮੇਰੇ ਘਰ ਵਿੱਚ ਕਿਸੇ ਤਰ੍ਹਾਂ ਦਾ ਗਲਤ ਨਸ਼ਾ ਰੱਖ ਸਰਕਾਰ ਮੇਰੇ ਤੇ ਝੂਠੇ ਮਾਮਲੇ ਦਰਜ ਕਰਨਾ ਚਾਹੁੰਦੀ ਹੈ। ਚੀਮਾ ਨੇ ਕਿਹਾ ਕਿ ਜੇਕਰ ਉਹ ਸੱਚੇ ਨੇ ਤਾਂ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੁੰਦਾ ਹੈ, ਕਾਨੂੰਨ ਦੇ ਮੁਤਾਬਿਕ ਜਿਹੜੀ ਜਾਂਚ ਹੋ ਰਹੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਜਾਂਚ ਨੂੰ ਦੇਖ ਰਹੀ ਹੈ। ਇਸ ਤਰ੍ਹਾਂ ਮੀਡੀਆ ਦੇ ਅੰਦਰ ਭਰਮ ਫੈਲਾਉਣਾ ਬਹੁਤ ਮਾੜੀ ਗੱਲ ਹੈ। ਜਿਹੜਾ ਬੰਦਾ ਸੱਚਾ ਉਹਨੂੰ ਡਰਨ ਦੀ ਕੋਈ ਲੋੜ ਨਹੀਂ।
ਕਿਸਾਨਾਂ ਦੇ ਵੱਲੋਂ ਪੰਜਾਬ ਦੇ ਮੰਤਰੀ ਦੀਆ ਕੋਠੀਆਂ ਦਾ ਘਿਰਾਓ ਕਰਨ ਤੇ ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਆਪਣਾ ਹੱਕ ਆ ਰਾਈਟ ਆ ਪ੍ਰੋਟੈਸਟ ਕਰਨਾ ਪਰ ਲੇਕਿਨ ਉਹਨਾਂ ਦੀਆਂ ਸਾਰੀਆਂ ਮੰਗਾਂ ਲੱਗਭਗ ਉਹ ਕੇਦਰ ਸਰਕਾਰ ਦੇ ਖਿਲਾਫ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਮੈਂ ਸਮਝਦਾ ਉਹਨਾਂ ਨੂੰ ਜਿਹੜਾ ਪ੍ਰੋਟੈਸਟ ਆ, ਉਹ ਕੇਂਦਰ ਸਰਕਾਰ ਕਰਨਾ ਚਾਹੀਦਾ ਹੈ।
ਪੰਜਾਬ ਸਰਕਾਰ ਦਾ ਕੀ ਸਟੈਂਡ ਸਪਸ਼ਟ ਹੈ ਕਿਸਾਨਾਂ ਦੇ ਪ੍ਰਤੀ ਮੰਤਰੀ ਚੀਮਾ ਨੇ ਕਿਹਾ ਅਸੀਂ ਤਾਂ ਸਰਕਾਰ ਤਾਂ ਕਿਸਾਨਾਂ ਦੇ ਨਾਲ ਖੜੀ ਹੈ, ਪਹਿਲਾਂ ਵੀ ਜਦੋਂ ਕੇਂਦਰ ਦੇ ਮੰਤਰੀ ਆਏ ਤਾਂ ਮੈਂ ਬਤੌਰ ਪੰਜਾਬ ਸਰਕਾਰ ਵੱਲੋਂ ਕੈਬਨਟ ਮੰਤਰੀ ਮੈਂ ਤੇ ਮੰਤਰੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਰੱਖਿਆ ਸੀ।