ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ‘ਚ ਕਥਿਤ ਤੌਰ ‘ਤੇ ਬੇਅਦਬੀ ਦੀ ਕਰਨ ਦੇ ਸਬੰਧ ‘ਚ ਐਫਆਈਆਰ ਦਰਜ ਕਰ ਲਈ ਹੈ।ਦੱਸਣਯੋਗ ਹੈ ਕਿ ਪੁਲਿਸ ਨੇ ਧਾਰਾ 295ਏ 307 ਤਹਿਤ ਮਾਮਲਾ ਦਰਜ ਕਰ ਲਿਆ ਹੈ।ਹਾਲਾਂਕਿ ਅਜੇ ਤੱਕ ਬੇਅਦਬੀ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋਈ ਪਰ ਕਿਹਾ ਜਾ ਰਿਹਾ ਹੈ ਕਿ ਪਛਾਣ ਤੋਂ ਬਾਅਦ ਹੀ ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾਵੇਗਾ।ਇਸਦੇ ਨਾਲ ਹੀ ਦਰਬਾਰ ਸਾਹਿਬ ਅੰਦਰ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।