ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਅਤੇ ਉਸਦੇ ਪੁੱਤਰ ਆਸ਼ੀਸ ਮਿਸ਼ਰਾ ਦੇ ਵਿਰੁੱਧ ਐਫਆਈਆਰ ਦਰਜ ਲਖੀਮਪੁਰ ਦੇ ਟਿਕੁਨੀਆ ਪੁਲਿਸ ਸਟੇਸ਼ਨ ‘ਚ ਕਤਲ, ਦੁਰਘਟਨਾ, ਅਪਰਾਧਿਕ ਸਾਜਿਸ਼ ਬਲਵਾ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।ਬਹਿਰਾਈਚ ਨਾਨਪਾਰਾ ਦੇ ਜਗਜੀਤ ਸਿੰਘ ਨੇ ਐਫਆਈਆਰ ਦਰਜ ਕਰਵਾਈ ਹੈ।
ਦੱਸ ਦੇਈਏ ਕਿ ਬੀਤੇ ਦਿਨ ਕਿਸਾਨਾਂ ਵਲੋਂ ਲਖੀਮਪੁਰ ਖੀਰੀ ‘ਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਉਨਾਂ੍ਹ ਦੇ ਭਾਜਪਾ ਦੇ ਮੰਤਰੀ ਦੇ ਪੁੱਤ ਵਲੋਂ ਕਿਸਾਨਾਂ ਦੇ ਗੱਡੀ ਚੜ੍ਹਾ ਕੇ 3 ਤੋਂ 4 ਕਿਸਾਨਾਂ ਨੂੰ ਕੁਚਲ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਿਸਾਨ ਜ਼ਖਮੀ ਹੋਏ ਹਨ।ਕਿਸਾਨਾਂ ‘ਤੇ ਹੋਏ ਇਸ ਤਸ਼ੱਦਦ ਤੋਂ ਬਾਅਦ ਇਸ ਭਾਜਪਾ ਦੇ ਮੰਤਰੀ ‘ਤੇ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਲਈ ਕਿਸਾਨਾਂ ਵਲੋਂ ਹੁਣ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਤੇਜ ਕੀਤਾ ਜਾਵੇਗਾ।