ਮਜੀਠਿਆ ਖਿਲਾਫ਼ ਦਰਜ ਹੋਈ ਐੱਫਆਈਆਰ ‘ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਬਿਆਨ ਦਿੰਦਿਆਂ ਕਿਹਾ ਕਿ ” ਬਹੁ-ਕਰੋੜੀ ਡਰੱਗ ਮਾਮਲੇ ‘ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।ਇਹ ਕੋਈ ਸਿਆਸੀ ਏਜੰਡਾ ਨਹੀਂ ਹੈ।ਚੰਨੀ ਸਰਕਾਰ ਬਣਨ ਮਗਰੋਂ ਸਾਰੇ ਐਕਸ਼ਨ ‘ਚ ਆਏ ਹਨ।
ਸਾਨੂੰ ਸਵਾਲਾਂ ਦੇ ਘੇਰੇ ‘ਚ ਲਿਆਉਣ ਤੋਂ ਪਹਿਲਾਂ ਇਸ ਮਾਮਲੇ ਨਾਲ ਸਬੰਧਤ ਵੱਡੀਆਂ ਮੱਛੀਆਂ ਨੂੰ ਘੇਰਿਆ ਜਾਵੇ ਕਿ ਜੇਕਰ ਉਨ੍ਹਾਂ ਦਾ ਅਕਸ ਸਾਫ ਸੁਥਰਾ ਹੈ ਤਾਂ ਇੰਨਾ ਵਾਵਰੋਲਾ ਕਿਉਂ ਹੈ?ਕਿਸੇ ਨੂੰ ਵੀ ਨਾਜਾਇਜ਼ ਤੰਗ ਨਹੀਂ ਕੀਤਾ ਜਾ ਰਿਹਾ।ਛਾਪੇਮਾਰੀ ਲਗਾਤਾਰ ਚੱਲ ਰਹੀ ਹੈ।ਮਜੀਠਿਆ ਖਿਲਾਫ ਜਾਂਚ ਵੀ ਚੱਲੇਗੀ ਅਤੇ ਗ੍ਰਿਫਤਾਰੀ ਵੀ ਹੋਵੇਗੀ।