ਸੋਮਵਾਰ (ਸਥਾਨਕ ਸਮੇਂ ਅਨੁਸਾਰ) ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੈਲਟਾ ਏਅਰ ਲਾਈਨਜ਼ ਜਹਾਜ ‘ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪਿਆ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਡੈਲਟਾ ਏਅਰ ਲਾਈਨਜ਼ ਦੇ ਹਵਾਲੇ ਨਾਲ ਜਾਣਕਾਰੀ ਅਨੁਸਾਰ ਅਟਲਾਂਟਾ ਜਾਣ ਵਾਲੀ ਉਡਾਣ ਰਨਵੇਅ ਲਈ ਰਵਾਨਾ ਹੋਈ ਹੀ ਸੀ ਕਿ ਦੋ ਇੰਜਣਾਂ ਵਿੱਚੋਂ ਇੱਕ ਵਿੱਚ ਅਚਾਨਕ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਲਗਭਗ 282 ਯਾਤਰੀ ਸਵਾਰ ਸਨ, ਤੇ ਉਹਨਾਂ ਵਿੱਚ ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਨਾਲ, ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ।
FAA ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲੀਆਂ, ਜਿਸ ਦੀ ਵੀਡੀਓ ਇੱਕ ਯਾਤਰੀ ਦੁਆਰਾ ਬਣਾਈ ਗਈ ਸੀ।