iPhone1 Resale Value: Apple ਨੇ 2007 ‘ਚ ਆਪਣਾ ਪਹਿਲਾ ਆਈਫੋਨ ਲਾਂਚ ਕੀਤਾ ਸੀ। ਫੋਨ ਨੇ ਆਉਂਦੇ ਹੀ ਧਮਾਲ ਮਚਾ ਦਿੱਤਾ ਤੇ ਆਈਫੋਨ ਮਸ਼ਹੂਰ ਹੋ ਗਿਆ। ਉਸ ਸਮੇਂ ਇੱਕ ਔਰਤ ਨੂੰ ਆਈਫੋਨ ਗਿਫਟ ਕੀਤਾ ਗਿਆ ਸੀ। ਇਹ ਅਜੇ ਵੀ ਸੀਲ ਪੈਕ ਹੈ ਤੇ ਅਮਰੀਕਾ ਵਿੱਚ $50,000 (41,29,370 ਰੁਪਏ) ਦੀ ਅੰਦਾਜ਼ਨ ਕੀਮਤ ‘ਤੇ ਨਿਲਾਮੀ ਲਈ ਰੱਖਿਆ ਗਿਆ ਹੈ। ਇਹ ਆਈਫੋਨ ਕੈਰਨ ਗ੍ਰੀਨ ਦਾ ਹੈ। 2007 ‘ਚ ਆਈਫੋਨ ਉਸ ਨੂੰ ਇੱਕ ਦੋਸਤ ਨੇ ਤੋਹਫੇ ਵਜੋਂ ਦਿੱਤਾ ਸੀ। ਫੋਨ ਦਾ ਬਾਕਸ ਵੀ ਨਹੀਂ ਖੋਲ੍ਹਿਆ ਗਿਆ। ਮਤਲਬ ਇਹ ਪੂਰੀ ਤਰ੍ਹਾਂ ਨਾਲ ਸੀਲਬੰਦ ਪੈਕ ਹੈ।
ਲੱਖਾਂ ਰੁਪਏ ‘ਚ ਵਿਕੇਗਾ
ਨਾ-ਵਰਤਿਆ ਤੇ ਨਾ ਖੋਲ੍ਹਿਆ iPhone1 ਗ੍ਰੀਨ ਨੂੰ ਉਦੋਂ ਦਿੱਤਾ ਗਿਆ ਸੀ ਜਦੋਂ ਉਸਨੇ 2007 ਵਿੱਚ ਇੱਕ ਨਵੀਂ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ ਫ਼ੋਨ ਨਹੀਂ ਖੋਲ੍ਹਿਆ ਕਿਉਂਕਿ ਉਸ ਕੋਲ ਪਹਿਲਾਂ ਹੀ ਤਿੰਨ ਫ਼ੋਨ ਸੀ। ਫੋਨ 2019 ਤੱਕ ਸ਼ੈਲਫ ‘ਤੇ ਪਿਆ ਰਿਹਾ। ਉਸਨੇ ਇਸਨੂੰ ਵੇਚਣ ਦਾ ਫੈਸਲਾ ਕੀਤਾ। ਪਰ ਫ਼ੋਨ 5 ਹਜ਼ਾਰ ਡਾਲਰ ਤੋਂ ਵੱਧ ਵਿੱਚ ਨਹੀਂ ਵਿਕ ਸਕਿਆ। ਇਸ ਲਈ ਉਸ ਨੇ ਫ਼ੋਨ ਵੇਚਣ ਦਾ ਫ਼ੈਸਲਾ ਬਦਲ ਲਿਆ। ਹੁਣ ਉਹ ਇਸਨੂੰ 50 ਹਜ਼ਾਰ ਡਾਲਰ (41,29,370 ਰੁਪਏ) ਵਿੱਚ ਵੇਚਣ ਲਈ ਤਿਆਰ ਹੈ। ਉਹ ਨਿਲਾਮੀ ਤੋਂ ਹੋਣ ਵਾਲੀ ਕਮਾਈ ਨੂੰ ਆਪਣੇ ਕਾਰੋਬਾਰ ਲਈ ਵਰਤਣਾ ਚਾਹੁੰਦੀ ਹੈ।
19 ਫਰਵਰੀ ਤੱਕ ਚੱਲੇਗੀ ਨਿਲਾਮੀ
ਇਹ ਨਿਲਾਮੀ LCG Auctions ਵਲੋਂ ਕਰਵਾਈ ਜਾ ਰਹੀ ਹੈ। ਇਹ ਨਿਲਾਮੀ 19 ਫਰਵਰੀ ਤੱਕ ਚੱਲੇਗੀ। ਇਹ ਪਹਿਲਾ ਆਈਫੋਨ ਨਹੀਂ ਹੋਵੇਗਾ, ਜਿਸ ਦੀ ਇੰਨੀ ਕੀਮਤ ‘ਤੇ ਨਿਲਾਮੀ ਕੀਤੀ ਜਾਵੇਗੀ। ਪਹਿਲੀ ਪੀੜ੍ਹੀ ਦੇ ਆਈਫੋਨ ਇਸ ਸਮੇਂ ਘੱਟੋ-ਘੱਟ 30 ਤੋਂ 50 ਹਜ਼ਾਰ ਡਾਲਰ ‘ਚ ਵੇਚੇ ਜਾ ਸਕਦੇ ਹਨ।
ਇਹ ਵੀ ਸੰਭਵ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਅਜੇ ਵੀ ਅਣਵਰਤਿਆ ਤੇ ਨਾ ਖੋਲ੍ਹਿਆ ਆਈਫੋਨ 1 ਹੋਵੇ। ਆਈਫੋਨ ਦੀ ਬਹੁਤ ਮੰਗ ਹੈ ਕਿਉਂਕਿ ਇਹ ਦੂਜੇ ਫੋਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਖਰੀਦੇ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h