ਸੜਕ ‘ਤੇ ਦੌੜਣ ਵਾਲੀ ਬਾਈਸਾਈਕਲ ਨੂੰ ਹਵਾ ਵਿੱਚ ਉੱਡਦਾ ਦੇਖਣਾ ਕਿੰਨਾ ਦਿਲਚਸਪ ਹੋਵੇਗਾ? ਆਮ ਤੌਰ ‘ਤੇ ਬਾਈਕ ਨੂੰ ਸੜਕਾਂ ‘ਤੇ ਚਲਾਉਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਪਰ ਟੈਕਨਾਲੋਜੀ ਦੇ ਇਸ ਦੌਰ ‘ਚ ਹੁਣ ਬਾਈਕ ਹਵਾ ‘ਚ ਉੱਡਣ ਲੱਗ ਪਈ ਹੈ। ਦੁਨੀਆ ਦੀ ਪਹਿਲੀ ਉੱਡਣ ਵਾਲੀ ਬਾਈਕ ਹਵਾ ‘ਚ ਉੱਡਦੀ ਨਜ਼ਰ ਆਈ ਹੈ। ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਨੇ ਅਮਰੀਕਾ ‘ਚ ਆਪਣੀ ਸ਼ੁਰੂਆਤ ਕੀਤੀ ਹੈ। ਪਹਿਲੀ ਏਅਰਬੋਰਨ ਬਾਈਕ, XTurismo, ਇੱਕ ਹੋਵਰਬਾਈਕ ਹੈ। ਇਹ ਬਾਈਕ 2022 ‘ਚ ਡੇਟ੍ਰੋਇਟ ਆਟੋ ਸ਼ੋਅ ‘ਚ ਹਵਾ ‘ਚ ਉੱਡਦੀ ਨਜ਼ਰ ਆਈ ਸੀ।ਉਦੋਂ ਤੋਂ ਇਹ ਬਾਈਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
Japanese startup AERWINS has developed the world's first flying bike. It's already on sale in Japan and a smaller version is slated for a U.S. release in 2023 with an estimated price tag of $777,000…
— Tansu YEĞEN (@TansuYegen) September 16, 2022
ਕਿੰਨੀ ਹੋਵੇਗੀ ਰਫਤਾਰ ?
ਦੁਨੀਆ ਦੀ ਪਹਿਲੀ ਫਲਾਇੰਗ ਬਾਈਕ XTURISMO ਹੈ, ਇਹ ਅਨੋਖੀ ਬਾਈਕ 40 ਮਿੰਟ ਤੱਕ ਹਵਾ ‘ਚ ਉੱਡਣ ‘ਚ ਸਮਰੱਥ ਹੈ। ਜੇਕਰ ਇਸਦੀ ਸਪੀਡ ਦੀ ਗੱਲ ਕਰੀਏ ਤਾਂ ਇਹ 62 mph ਦੀ ਸਪੀਡ ਤੱਕ ਪਹੁੰਚ ਸਕਦੀ ਹੈ। ਇਸਨੂੰ ਅਧਿਕਾਰਤ ਤੌਰ ‘ਤੇ ਅਕਤੂਬਰ 2021 ਵਿੱਚ ਪੇਸ਼ ਕੀਤਾ ਗਿਆ ਸੀ। ਅਮਰੀਕਾ ‘ਚ ਪਹਿਲੀ ਵਾਰ ਦੇਖਣ ਵਾਲੀ ਇਸ ਬਾਈਕ ਦਾ ਨਾਂ ‘ਲੈਂਡ ਸਪੀਡਰ ਫਾਰ ਦਾ ਡਾਰਕ ਸਾਈਡ’ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪਿਛਲੇ 43 ਸਾਲਾਂ ‘ਚ 53 ਵਿਆਹ ਕਰ ਚੁੱਕਿਆ ਹੈ ਇਹ ਸਖ਼ਸ਼, ਦੱਸਿਆ ਕਿਹੋ ਜੇਹੀ ਪਤਨੀ ਦੀ ਕਰ ਰਿਹਾ ਸੀ ਭਾਲ
ਕਿੰਨੀ ਹੈ ਬਾਈਕ ਦੀ ਕੀਮਤ?
ਦੁਨੀਆ ਦੀ ਪਹਿਲੀ ਏਅਰ ਫਲਾਇੰਗ ਬਾਈਕ XTURISMO ਜਾਪਾਨ ਦੀ AERWINS Technologies ਦੁਆਰਾ ਤਿਆਰ ਕੀਤੀ ਗਈ ਹੈ। ਇਹ ਕੰਪਨੀ ਏਅਰ ਮੋਬਿਲਿਟੀ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੀ ਹੈ। ਕੰਪਨੀ ਨੇ XTURISMO ਨੂੰ ਜਾਪਾਨ ‘ਚ ਹੀ ਤਿਆਰ ਕੀਤਾ ਹੈ। Airwins Technologies ਦੇ ਸੰਸਥਾਪਕ ਅਤੇ ਨਿਰਦੇਸ਼ਕ Shuhei Komatsu ਨੂੰ ਉਮੀਦ ਹੈ ਕਿ ਇਸਨੂੰ 2023 ਤੱਕ ਅਮਰੀਕੀ ਬਾਜ਼ਾਰ ਵਿੱਚ ਲਾਂਚ ਕੀਤਾ ਜਾਵੇਗਾ। ਜੇਕਰ ਅਸੀਂ XTurismo ਦੀ ਕੀਮਤ ਦੀ ਗੱਲ ਕਰੀਏ, ਤਾਂ ਇਹ ਵਰਤਮਾਨ ਵਿੱਚ US $ 770,000 ਵਿੱਚ ਵਿਕ ਰਹੀ ਹੈ।
ਅਜਿਹਾ ਹੈ ਡਿਜ਼ਾਈਨ
ਬਾਈਕ ਦਾ ਭਵਿੱਖਵਾਦੀ ਡਿਜ਼ਾਈਨ ਪਿਛਲੇ ਦੋ ਸਾਲਾਂ ਤੋਂ ਤਿਆਰ ਕੀਤਾ ਜਾ ਰਿਹਾ ਹੈ। ਰਾਈਡਰ ਨੂੰ ਸੁਰੱਖਿਅਤ ਰੱਖਣ ਲਈ ਇਸ ‘ਚ ਕਈ ਤਰ੍ਹਾਂ ਦੇ ਸੈਂਸਰ ਲਗਾਏ ਗਏ ਹਨ। ਫਿਲਹਾਲ ਇਹ ਸਿੰਗਲ ਰਾਈਡਰ ਬਾਈਕ ਹੈ। XTURISMO ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੀ ਬਾਡੀ ਬਾਈਕ ਵਰਗੀ ਦਿਖਾਈ ਦਿੰਦੀ ਹੈ। ਨਾਲ ਹੀ, ਇਹ ਹੈਲੀਕਾਪਟਰ ਦੀ ਤਰ੍ਹਾਂ ਸਤ੍ਹਾ ਤੋਂ ਹਵਾ ਵਿਚ ਉੱਡਦਾ ਹੈ। ਸੁਰੱਖਿਅਤ ਲੈਂਡਿੰਗ ਲਈ ਸਕਿਡ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- 56 ਕਰੋੜ ਦੀ ਕਾਰ ਦੀ ਇਸ ਯੂਟਿਊਬਰ ਨੇ ਲਈ ਟੈਸਟ ਡ੍ਰਾਈਵ , ਵੀਡਿਓ ਹੋ ਗਈ ਵਾਇਰਲ
ਖਰੀਦਣ ਲਈ ਕਰਨਾ ਪਵੇਗਾ ਇਹ ਕੰਮ
ਦੁਨੀਆ ਦੀ ਪਹਿਲੀ ਫਲਾਇੰਗ ਬਾਈਕ, XTURISMO, ਨੂੰ AERWINS Technologies ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਰਡਰ ਕੀਤਾ ਜਾ ਸਕਦਾ ਹੈ। ਫਿਲਹਾਲ ਇਹ ਇਸ ਸਮੇਂ ਲਿਮਿਟੇਡ ਏਡਿਸ਼ਨ ਵਿੱਚ ਉਪਲਬਧ ਹੈ। ਇਹ ਤੁਹਾਨੂੰ ਤਿੰਨ ਰੰਗਾਂ ਲਾਲ, ਨੀਲੇ ਅਤੇ ਕਾਲੇ ਵਿੱਚ ਮਿਲੇਗੀ। ਇਸ ਨੂੰ ਖਰੀਦਣ ਲਈ ਤੁਹਾਨੂੰ 6 ਕਰੋੜ ਤੋਂ ਵੱਧ ਖਰਚ ਕਰਨੇ ਪੈਣਗੇ।