Tips to avoid stress: ਅਸੀਂ ਸਾਰੇ ਜਾਣਦੇ ਹਾਂ ਕਿ ਟੈਨਸ਼ਨ ਲੈਣ ਨਾਲ ਸਾਡੀ ਮਾਨਸਿਕ ਸਿਹਤ ਹੀ ਨਹੀਂ ਬਲਕਿ ਸਾਡੀ ਸਰੀਰਕ ਸਿਹਤ ‘ਤੇ ਵੀ ਅਸਰ ਪੈਂਦਾ ਹੈ ਪਰ ਫਿਰ ਵੀ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟੈਨਸ਼ਨ ਲੈਂਦੇ ਹਾਂ। ਟੈਨਸ਼ਨ ਲੈਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ ਅਤੇ ਅਕਸਰ ਚਿੜਚਿੜੇ ਅਤੇ ਗੁੱਸਾ ਮਹਿਸੂਸ ਕਰ ਸਕਦੇ ਹਾਂ। ਟੈਨਸ਼ਨ ਦਾ ਕਾਰਨ ਜ਼ਿਆਦਾ ਕੰਮ ਜਾਂ ਜ਼ਿੰਮੇਵਾਰੀ ਹੋ ਸਕਦੀ ਹੈ।
ਜੇਕਰ ਤੁਸੀਂ ਟੈਨਸ਼ਨ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਇਸ ਤੋਂ ਰਾਹਤ ਪਾਉਣ ਲਈ ਜ਼ਿਆਦਾ ਸਮਾਂ ਨਹੀਂ ਚਾਹੀਦਾ। ਜੇਕਰ ਤੁਸੀਂ ਟੈਨਸ਼ਨ ਤੋਂ ਜਲਦੀ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਇਸ ਦੇ ਕੁਝ ਟਿਪਸ ਇਸ ਪ੍ਰਕਾਰ ਹਨ:-
ਰੋਜਾਨਾ ਇੱਕ ਰੁਟੀਨ ਦਾ ਪਾਲਣ ਕਦੋ, ਇਸ ਨਾਲ ਤੁਸੀਂ ਆਪਣਾ ਦਿਨ ਵਧੀਆ ਤਰੀਕੇ ਨਾਲ ਬਿਤਾ ਸਕਦੇ ਹੋ। ਇੰਨਾ ਹੀ ਨਹੀਂ, ਤੁਹਾਨੂੰ ਆਪਣੇ ਸ਼ੌਕ ਪੂਰੇ ਕਰਨ ਲਈ ਵੀ ਸਮਾਂ ਮਿਲੇਗਾ, ਜਿਸ ਕਾਰਨ ਤੁਸੀਂ ਟੈਨਸ਼ਨ ਫ੍ਰੀ ਰਹੋਗੇ। ਆਪਣੀ ਰੁਟੀਨ ਵਿੱਚ ਸਵੇਰੇ ਜਲਦੀ ਉੱਠਣਾ ਵੀ ਸ਼ਾਮਲ ਕਰੋ। ਇਹ ਨਾ ਸਿਰਫ ਤੁਹਾਡੇ ਸਰੀਰ ਲਈ, ਸਗੋਂ ਤੁਹਾਡੇ ਦਿਮਾਗ ਲਈ ਵੀ ਫਾਇਦੇਮੰਦ ਹੈ।
ਕਿਸੇ ਵੀ ਤਰੀਕੇ ਨਾਲ ਐਕਟਿਵ ਹੋਣਾ ਤੁਸੀਂ ਟੈਨਸ਼ਨ ਫ੍ਰੀ ਰਹਿ ਸਕਦੇ ਹੋ, ਇਸ ਨਾਲ ਨਾ ਸਿਰਫ਼ ਤੁਹਾਡਾ ਆਤਮ-ਵਿਸ਼ਵਾਸ ਵਧੇਗਾ, ਤੁਹਾਡੇ ਮੂਡ ਵੀ ਸਹੀ ਰਹੇਗਾ, ਸਗੋਂ ਤੁਹਾਡੀ ਸਰੀਰਕ ਸਿਹਤ ‘ਚ ਵੀ ਸੁਧਾਰ ਹੋਵੇਗਾ। ਇਸ ਲਈ ਸੈਰ ਕਰੋ, ਜੌਗਿੰਗ ਕਰੋ, ਤੈਰਾਕੀ ਕਰੋ ਜਾਂ ਜੋ ਵੀ ਤੁਸੀਂ ਚਾਹੁੰਦੇ ਹੋ। ਇਸ ਦੇ ਨਾਲ ਹੀ ਸਿਹਤਮੰਦ ਭੋਜਨ ਜਿਵੇਂ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਆਦਿ ਖਾਓ। ਜ਼ਿਆਦਾ ਕੈਫੀਨ ਜਾਂ ਅਲਕੋਹਲ ਦਾ ਸੇਵਨ, ਸਿਗਰਟਨੋਸ਼ੀ, ਜ਼ਿਆਦਾ ਖਾਣਾ ਵੀ ਟੈਨਸ਼ਨ ਦਾ ਕਾਰਨ ਬਣ ਸਕਦਾ ਹੈ।
ਮੈਡੀਟੇਸ਼ਨ ਅਤੇ ਯੋਗਾ ਨੂੰ ਟੈਨਸ਼ਨ ਤੋਂ ਛੁਟਕਾਰਾ ਪਾਉਣ ਦਾ ਵਧੀਆ ਤਰੀਕਾ ਮੰਨਿਆ ਗਿਆ ਹੈ। ਮੈਡੀਟੇਸ਼ਨ ਅਤੇ ਯੋਗਾ ਨਾਲ ਮਨ ਤੋਂ ਨਕਾਰਾਤਮਕ ਅਤੇ ਤਣਾਅਪੂਰਨ ਵਿਚਾਰ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਤਾਜ਼ਗੀ ਅਤੇ ਸਕਾਰਾਤਮਕ ਮਹਿਸੂਸ ਕਰਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h