New food delivery platform ONDC: ਭਾਰਤ ‘ਚ ਆਨਲਾਈਨ ਫੂਡ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਹ ਇੱਕ ਸੁਵਿਧਾਜਨਕ ਤੇ ਆਸਾਨ ਆਪਸ਼ਨ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਘਰ ਵਿੱਚ ਹੀ ਆਪਣੇ ਮਨਪਸੰਦ ਭੋਜਨ ਦਾ ਆਨੰਦ ਮਾਣ ਸਕਦੇ ਹਨ। ਸਵਿੱਗੀ ਤੇ ਜ਼ੋਮੈਟੋ ਵਰਗੀਆਂ ਆਨਲਾਈਨ ਫੂਡ ਡਿਲੀਵਰੀ ਕੰਪਨੀਆਂ ਪਹਿਲਾਂ ਹੀ ਇਸ ਮਾਰਕੀਟ ਵਿੱਚ ਦਬਦਬਾ ਬਣਾ ਚੁੱਕੀਆਂ ਹਨ, ਪਰ ਹੁਣ ਸਰਕਾਰ ਵੀ ਇਸ ਖੇਤਰ ਵਿੱਚ ਆਪਣਾ ਹਿੱਸਾ ਲੈ ਰਹੀ ਹੈ।
ਸਰਕਾਰ ਨੇ ‘ਓਪਨ ਨੈੱਟਵਰਕ ਆਨ ਡਿਜੀਟਲ ਕਾਮਰਸ’ (ONDC) ਨਾਮ ਦਾ ਇੱਕ ਸਰਕਾਰੀ ਪੋਰਟਲ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਲੋਕਾਂ ਨੂੰ ਸਸਤੇ ਭਾਅ ‘ਤੇ ਭੋਜਨ ਮੁਹੱਈਆ ਕਰਵਾਉਣਾ ਹੈ। ਓ.ਐਨ.ਡੀ.ਸੀ ਪੋਰਟਲ ਰਾਹੀਂ ਸਰਕਾਰ ਇਸ ਖੇਤਰ ਵਿੱਚ ਸਸਤਾ ਭੋਜਨ ਮੁਹੱਈਆ ਕਰਵਾਉਣ ਦਾ ਦਾਅਵਾ ਕਰ ਰਹੀ ਹੈ।
ONDC ਨੂੰ ਸਤੰਬਰ 2022 ਵਿੱਚ ਲਾਂਚ ਕੀਤਾ ਗਿਆ ਸੀ ਤੇ ਉਸ ਸਮੇਂ ਇਸਨੂੰ ਹਰ ਰੋਜ਼ ਲਗਪਗ 10,000 ਫੂਡ ਆਰਡਰ ਮਿਲ ਰਹੇ ਸੀ। ਹੁਣ ONDC ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਹਰ ਰੋਜ਼ ਲੋਕ ONDC, Swiggy ਤੇ Zomato ਦੇ ਆਰਡਰਾਂ ਦੇ ਸਕ੍ਰੀਨਸ਼ਾਟ ਸਾਂਝੇ ਕਰਕੇ ਕੀਮਤਾਂ ਦੀ ਤੁਲਨਾ ਕਰ ਰਹੇ ਹਨ। ਲੋਕਾਂ ਦਾ ਦਾਅਵਾ ਹੈ ਕਿ ਓ.ਐੱਨ.ਡੀ.ਸੀ. ‘ਤੇ ਖਾਣਾ ਸਸਤਾ ਮਿਲ ਰਿਹਾ ਹੈ। ਨਤੀਜੇ ਵਜੋਂ ONDC ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਇਹਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ-
ਜੇਕਰ ਤੁਹਾਡੇ ਕੋਲ ਪੇਟੀਐਮ ਐਪ ਹੈ, ਤਾਂ ਤੁਸੀਂ ਆਪਣੀ ਪੇਟੀਐਮ ਐਪ ਵਿੱਚ ONDC ਸਰਚ ਕਰ ਸਕਦੇ ਹੋ। ਇਸਦੇ ਲਈ, ਤੁਹਾਨੂੰ ਪੇਟੀਐਮ ਐਪ ਵਿੱਚ ONDC ਸਰਚ ਕਰਨਾ ਹੋਵੇਗਾ। ਜਦੋਂ ਤੁਸੀਂ ਐਪ ਵਿੱਚ ONDC ਦੀ ਖੋਜ ਕਰਦੇ ਹੋ, ਤਾਂ ਤੁਹਾਨੂੰ ਹੇਠਾਂ ONDC ਸਟੋਰ ਦਿਖਾਈ ਦੇਵੇਗਾ।
ਤੁਹਾਨੂੰ ਇਸਨੂੰ ਚੁਣਨਾ ਹੋਵੇਗਾ ਤੇ ਫਿਰ ਤੁਹਾਨੂੰ ਵੱਖ-ਵੱਖ ਭੋਜਨ ਤੇ ਰੈਸਟੋਰੈਂਟ ਦੇ ਨਾਮ ਦਿਖਾਈ ਦੇਣਗੇ। ਇੱਥੋਂ ਤੁਸੀਂ ਆਪਣੇ ਮਨਪਸੰਦ ਭੋਜਨ ਦਾ ਆਰਡਰ ਦੇ ਸਕਦੇ ਹੋ। ਹਾਲਾਂਕਿ, ਫਿਲਹਾਲ ONDC ਦੀ ਆਪਣੀ ਐਪ ਨਹੀਂ ਹੈ, ਪਰ ਭਵਿੱਖ ਵਿੱਚ ONDC ਦੀ ਐਪ ਲਾਂਚ ਕੀਤੀ ਜਾ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h