Airport authority of india ਇਸਦੇ ਲਈ ਹਵਾਈ ਅੱਡੇਆ ਤੇ ਕਿਫਾਇਤੀ ਜ਼ੋਨ ਬਣਾਵੇਗੀ, ਯਾਨੀ ਹਰ ਏਅਰਪੋਰਟ ਤੇ ਕੁਝ ਥਾਂ ਕਿਫਾਇਤੀ ਜ਼ੋਨ ਵਜੋਂ ਰੱਖੀ ਜਾਏਗੀ ਜਿਥੇ ਯਾਤਰੀ ਚਾਹ – ਪਾਣੀ ਤੇ ਭੋਜਨ ਕਰ ਸਕਦੇ ਨੇ।ਸਿਵਿਲ ਏਵੀਏਸ਼ਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਯਾਤਰੀ ਤੇ ਹਰ ਰਾਜ ਦੇ ਜਨ ਪ੍ਰਤੀਨਿਧੀ ਸ਼ਿਕਾਇਤ ਕਰ ਰਹੇ ਨੇ ਕਿ ਏਅਰਪੋਰਟ ਤੇ ਖਾਣ-ਪੀਣ ਦਾ ਸਮਾਨ ਇੰਨਾ ਮਹਿੰਗਾ ਹੁੰਦਾ ਹੈ ਕਿ ਆਮ ਯਾਤਰੀ ਨਹੀਂ ਖਰੀਦ ਪਾਉਂਦੇ। ਆਮ ਤੌਰ ਤੇ ਯਾਤਰੀਆਂ ਨੂੰ ਘਰ ਤੋਂ ਏਅਰਪੋਰਟ ਪਹੁੰਚਣ ਤੇ ਫਿਰ ਯਾਤਰਾ ਪੂਰੀ ਕਰ ਮੰਜ਼ਿਲ ਤਕ ਪਹੁੰਚਣ ਵਿਚ ਲਗਭਗ 6-7 ਘੰਟੇ ਦਾ ਔਸਤ ਸਮਾਂ ਲੱਗਦਾ ਹੈ ਏਅਰਪੋਰਟ ਤੇ ਜਹਾਜ਼ ਦੋਵੇਂ ਥਾਵਾਂ ਤੇ ਯਾਤਰੀ ਖਾ-ਪੀ ਸਕਦੇ ਨੇ ਪਰ ਵੱਧ ਕੀਮਤਾਂ ਕਰਕੇ ਲੋਕ ਖਾਣ-ਪੀਣ ਨਾਲੋਂ ਭੁੱਖੇ ਰਹਿਣਾ ਸਹੀ ਸਮਝਦੇ ਨੇ।
ਸੂਤਰਾਂ ਤੋਂ ਪਤਾ ਲਗਿਆ ਕਿ ਮੁੰਬਈ,ਦਿੱਲੀ,ਬੰਗਲੌਰ ਤੇ ਕੋਚੀ ਏਅਰਪੋਰਟ ਤੇ ਘਰੇਲੂ ਵਿਮਾਨਾਂ ਦੇ ਡੀਪਾਰਚਰ ਏਰੀਆ ਚ ਜਗਾਹ ਦੀ ਪਛਾਣ ਕਰ ਲਈ ਹੈ ਜਿਥੇ ਕਿਫਾਇਤੀ ਦਰਾਂ ਤੇ ਖਾਣ-ਪੀਣ ਦੇ 6 ਤੋਂ 8 ਆਊਟਲੈੱਟ ਖੁੱਲਣਗੇ। ਸਿਵਿਲ ਏਵੀਏਸ਼ਨ ਮਿਨਿਸਟਰ ਰਾਮਮੋਹਨ ਨਾਯਡੂ ਨੇ ਵੀ ਇਸ ਮਾਮਲੇ ਤੇ ਪਿਛਲੇ ਦੋ ਮਹੀਨਿਆਂ ‘ਚ ਤਿੰਨ ਬੈਠਕਾਂ ਕੀਤੀਆਂ ਇਸ ਬੈਠਕ ਚ AIRPORT AUTHORITY OF INDIA ਸੰਚਾਲਨ ਕਰਨ ਵਾਲਿਆਂ ਕੰਪਨੀਆਂ ਤੇ ਏਅਰਪੋਰਟ ਤੇ ਖਾਨ ਪੀਣ ਦੇ ਆਊਟਲੈੱਟ ਚਲਾਨ ਵਾਲੀਆ ਕੰਪਨੀਆਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸੀ। ਬੈਠਕ ‘ਚ ਉਹਨਾਂ ਨਿਰਣੈ ਕੀਤਾ ਕਿ ਜਿਹੜੇ ਏਅਰਪੋਰਟਸ ਦਾ ਅਜੇ ਨਿਰਮਾਣ ਹੋ ਰਿਹਾ ਹੈ ਓਥੇ ਘਰੇਲੂ ਵਿਮਾਨਨ ਦੇ ਸੰਚਾਲਨ ਵਾਲੇ ਏਰੀਆ ਚ ਬਜਟ ਏਟ੍ਰੀਜ਼ ਜ਼ੋਨ ਜਾਂ ਲਾਈਟ ਪੇ ਏਰੀਆ ਦੇ ਰੂਪ ਵਜੋਂ ਵਿਕਸਿਤ ਕੀਤਾ ਜਾਵੇ ਤੇ ਮੌਜੂਦਾਂ ਏਅਰਪੋਰਟਸ ਤੇ ਵੀ ਅਜਿਹੇ ਜ਼ੋਨ ਬਣਾਉਣ ਦਾ ਨਿਰਦੇਸ਼ ਦਿਤਾ ਹੈ
ਆਮ ਜਨਤਾ ਨੂੰ airport ਤੇ ਮਿਲਣਗੀਆਂ ਕਈਂ ਸੁਵਿਧਾਵਾਂ
- 125 ਤੋਂ 200 ਚ ਮਿਲਣ ਵਾਲੀ ਚਾਹ ਮਿਲੇਗੀ 50 – 60 ਰੁਪਏ
- ਇਹਨਾਂ OUTLETS ਤੇ ਖਾਣ-ਪੀਣ ਦਾ ਸਮਾਨ ਲਗਭਗ 60-70 ਫ਼ੀਸਦ ਸਸਤਾ ਮਿਲੇਗਾ
- 3 ਏਅਰਪੋਰਟਸ ਤੇ ਇਸ ਸਾਲ ਦਸੰਬਰ ਤਕ ਤੇ ਬਾਕੀਆਂ ‘ਚ 6 ਮਹੀਨੇ ਅੰਦਰ ਇਹ ਜ਼ੋਨ ਖੁੱਲਣਗੇ, ਕਿਉਂਕਿ ਦਸੰਬਰ ਤੇ ਜਨਵਰੀ ਚ ਠੰਡ ਤੇ ਕੋਰੇ ਦੇ ਕਰਕੇ ਕਈਂ ਵਾਰ
ਫਲਾਈਟਸ Delay ਹੋ ਜਾਂਦੀਆਂ ਨੇ ਲਿਹਾਜ਼ਾ ਯਾਤਰੀਆਂ ਨੂੰ ਉਡੀਕ ਕਰਨੀ ਪੈਂਦੀ ਹੈ ਤਾਂ ਏਕੋਨੋਮੀ ਜ਼ੋਨ ਵਾਲੇ ਯਾਤਰੀਆਂ ਨੂੰ ਇਸ ਨਾਲ ਸਹੂਲਤ ਮਿਲ ਜਾਏਗੀ
ਤੇ ਇਥੇ ਸਿਰਫ ਖਾਨ ਪੀਣ ਦਾ ਹੀ ਸਮਾਨ ਬੇਚਿਆ ਜਾਵੇਗਾ।