Jack Dorsey Interview: ਜੈਕ ਡੋਰਸੀ ਨੇ ਮੋਦੀ ਸਰਕਾਰ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਰੋਕਣ ਲਈ ਦਬਾਅ ਪਾਇਆ ਗਿਆ ਸੀ। ਡੋਰਸੀ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਉਸ ‘ਤੇ ਦਬਾਅ ਪਾਇਆ ਗਿਆ ਤੇ ਭਾਰਤ ‘ਚ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਗਈ। ਹਾਲਾਂਕਿ ਸਰਕਾਰ ਨੇ ਜੈਕ ਡੋਰਸੀ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਭਾਰਤ ਤੋਂ ਧਮਕੀਆਂ ਮਿਲੀਆਂ – ਜੈਕ ਡੋਰਸੀ
ਦੱਸ ਦੇਈਏ ਕਿ ਇੱਕ ਯੂਟਿਊਬ ਚੈਨਲ ‘ਬ੍ਰੇਕਿੰਗ ਪੁਆਇੰਟਸ’ ਨੇ ਟਵਿਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਦਾ ਇੰਟਰਵਿਊ ਲਿਆ ਸੀ। ਇਸ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਗਏ। ਇਨ੍ਹਾਂ ਚੋਂ ਇੱਕ ਸਵਾਲ ਇਹ ਵੀ ਸੀ ਕਿ ਕੀ ਕਦੇ ਕਿਸੇ ਸਰਕਾਰ ਵੱਲੋਂ ਉਸ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ? ਇਸ ਦੇ ਜਵਾਬ ਵਿੱਚ ਡੋਰਸੀ ਨੇ ਦੱਸਿਆ ਕਿ ਅਜਿਹਾ ਕਈ ਵਾਰ ਹੋਇਆ ਹੈ ਅਤੇ ਡੋਰਸੀ ਨੇ ਭਾਰਤ ਦੀ ਉਦਾਹਰਣ ਦਿੱਤੀ ਹੈ।
ਡੋਰਸੀ ਨੇ ਕਿਹਾ ਕਿ ’ਸਰਕਾਰ ਵੱਲੋਂ ਉਨ੍ਹਾਂ ਦੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰਨ ਦੀ ਗੱਲ ਚੱਲ ਰਹੀ ਸੀ। ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਦਫ਼ਤਰ ਬੰਦ ਕਰਨ ਦੀ ਧਮਕੀ ਵੀ ਦਿੱਤੀ। ਡੋਰਸੀ ਨੇ ਕਿਹਾ ਕਿ ਇਹ ਸਭ ਕੁਝ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਹੋਇਆ ਹੈ।
Jack Dorsey, former Twitter CEO alleges that during the farmer protest Indian govt pressurized us(Twitter) and said we will shut down Twitter in India, raid the homes of your employees if you don’t listen to us. pic.twitter.com/tnNYta5G20
— Megh Updates 🚨™ (@MeghUpdates) June 12, 2023
ਇਸੇ ਤਰ੍ਹਾਂ ਡੋਰਸੀ ਨੇ ਤੁਰਕੀ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉੱਥੇ ਵੀ ਸਰਕਾਰ ਵੱਲੋਂ ਉਨ੍ਹਾਂ ਦੇ ਦੇਸ਼ ‘ਚ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਗਈ ਸੀ। ਡੋਰਸੀ ਨੇ ਕਿਹਾ ਕਿ ਉਸ ਦੀ ਕੰਪਨੀ ਨੇ ਤੁਰਕੀ ਵਿੱਚ ਸਰਕਾਰ ਵਿਰੁੱਧ ਕਈ ਮੁਕੱਦਮੇ ਲੜੇ ਅਤੇ ਜਿੱਤੇ।
ਸਰਕਾਰ ਨੇ ਦੋਸ਼ਾਂ ਨੂੰ ਝੂਠ ਦੱਸਿਆ
ਜੈਕ ਡੋਰਸੀ ਦੇ ਦੋਸ਼ਾਂ ‘ਤੇ ਕੇਂਦਰ ਸਰਕਾਰ ਦਾ ਬਿਆਨ ਵੀ ਆਇਆ ਹੈ। ਇੱਕ ਟਵੀਟ ਵਿੱਚ ਕੇਂਦਰੀ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਜੈਕ ਡੋਰਸੀ ਦੇ ਦੋਸ਼ਾਂ ਨੂੰ ਝੂਠ ਦੱਸਿਆ ਹੈ। ਚੰਦਰਸ਼ੇਖਰ ਨੇ ਲਿਖਿਆ, ‘ਇਹ ਟਵਿੱਟਰ ਦੇ ਇਤਿਹਾਸ ਦੇ ਕਾਲੇ ਦੌਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੈ, ਜਦੋਂ ਡੋਰਸੀ ਦੇ ਕਾਰਜਕਾਲ ਦੌਰਾਨ ਟਵਿੱਟਰ ਲਗਾਤਾਰ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ।
ਸਾਲ 2020 ਤੋਂ 2022 ਤੱਕ, ਟਵਿਟਰ ਨੇ ਭਾਰਤੀ ਕਾਨੂੰਨਾਂ ਅਨੁਸਾਰ ਕੰਮ ਨਹੀਂ ਕੀਤਾ ਤੇ ਜੂਨ 2022 ਤੋਂ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੂੰ ਜੇਲ ਨਹੀਂ ਕੀਤਾ ਗਿਆ ਅਤੇ ਟਵਿੱਟਰ ਬੰਦ ਨਹੀਂ ਕੀਤਾ ਗਿਆ। ਟਵਿੱਟਰ ਨੂੰ ਡੋਰਸੀ ਦੇ ਕਾਰਜਕਾਲ ਦੌਰਾਨ ਭਾਰਤ ਦੀ ਪ੍ਰਭੂਸੱਤਾ ਅਤੇ ਭਾਰਤੀ ਕਾਨੂੰਨਾਂ ਨੂੰ ਸਵੀਕਾਰ ਕਰਨ ਨਾਲ ਸਮੱਸਿਆ ਸੀ।’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h