ਸਮਰਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਗੁਰੂ ਨਾਨਕ ਰੋਡ ਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ ਤੇ ਨੋਸਰਬਾਜ ਆਨਲਾਈਨ ਪੇਮੈਂਟ ਦਾ ਨਕਲੀ ਮੋਬਾਇਲ ਸਕਰੀਨਸ਼ੋਟ ਦਿਖਾ 24 ਹਜਾਰ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਇਹ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਇਸ ਸੰਬੰਧ ਵਿੱਚ ਪੀੜਿਤ ਦੁਕਾਨਦਾਰ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਹੈ।
ਪੀੜਤ ਦੁਕਾਨਦਾਰ ਰਾਜਵਿੰਦਰ ਨੇ ਦੱਸਿਆ ਕਿ ਮੇਰੀ ਮੋਬਾਈਲ ਦੀ ਦੁਕਾਨ ਤੇ 22 ਅਪ੍ਰੈਲ ਸ਼ਾਮ ਕਰੀਬ 2.00 ਵਜੇ ਮੋਟਰਸਾਈਕਲ ਤੇ ਚਾਰ ਨੌਜਵਾਨ ਦੁਕਾਨ ਦੇ ਬਾਹਰ ਆ ਕੇ ਰੁਕੇ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਸਰਬਾਜ਼ ਨੌਜਵਾਨ ਮੇਰੀ ਦੁਕਾਨ ਦੇ ਅੰਦਰ ਆਇਆ ਅਤੇ ਮੇਰੀ ਦੁਕਾਨ ਦੇ ਕੰਮ ਕਰਦੇ ਲੜਕੇ ਨੂੰ ਨਵਾਂ ਮੋਬਾਈਲ ਦਿਖਾਉਣ ਲਈ ਕਿਹਾ।
ਇਸ ਤੋਂ ਬਾਅਦ ਉਕਤ ਨੌਸਰਬਾਜ਼ ਨੇ ਮੇਰੀ ਦੁਕਾਨ ਤੋਂ ਦੋ ਮੋਬਾਇਲ ਅਲੱਗ ਅਲੱਗ ਕੰਪਨੀਆਂ ਦੇ ਅਤੇ ਇੱਕ ਆਈਪੈਡ ਜਿੰਨਾ ਦਾ ਕੁੱਲ ਕੀਮਤ 24 ਹਜਾਰ ਰੁਪਏ ਹੋਇਆ ਜਿਸ ਦਾ ਪੱਕਾ ਬਿੱਲ ਵੀ ਉਕਤ ਨੌਸਰਬਾਜ ਨੂੰ ਦਿੱਤਾ ਗਿਆ।
ਮੋਬਾਇਲ ਅਤੇ ਆਈਪੈਡ ਖਰੀਦਣ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਮੈਂ ਪੇਮੈਂਟ ਆਨਲਾਈਨ ਕਰਾਂਗਾ ਅਤੇ ਕਿਸੇ ਤੋਂ ਮੈ ਪੇਮੈਂਟ ਪਵਾਉਣੀ ਹੈ ਉਸ ਤੋਂ ਥੋੜੀ ਦੇਰ ਬਾਅਦ ਉਕਤ ਨੌਸਰਬਾਜ਼ ਨੇ ਮੇਰੀ ਦੁਕਾਨ ਦੇ ਲੜਕੇ ਨੂੰ ਆਨਲਾਈਨ ਪੇਮੈਂਟ ਦਾ ਨਕਲੀ ਮੋਬਾਈਲ ਸਕਰੀਨਸ਼ੋਟ ਜਿਸ ਵਿੱਚ 24 ਹਜਾਰ ਰੁਪਏ ਦਿਖਾਇਆ ਅਤੇ ਦੁਕਾਨ ਚੋਂ ਚਲਾ ਗਿਆ।
ਪੀੜਤ ਨੇ ਅੱਗੇ ਦੱਸਿਆ ਕਿ ਘਟਨਾ ਵਾਲੇ ਦਿਨ ਸਾਡੇ ਘਰ ਵਿਆਹ ਸੀ ਅਤੇ ਇਸ ਦੌਰਾਨ ਜਦੋਂ ਮੇਰੀ ਦੁਕਾਨ ਦੇ ਲੜਕੇ ਨੇ ਮੈਨੂੰ ਆਨਲਾਈਨ ਪੇਮੈਂਟ ਬਾਰੇ ਫੋਨ ਕਰ ਪੁੱਛਿਆ ਤਾਂ ਮੈਂ ਉਸਨੂੰ ਕਿਹਾ ਕਿ ਮੇਰੇ ਕੋਲ ਪੇਮੈਂਟ ਦਾ ਮੈਸੇਜ ਨਹੀਂ ਆਇਆ ਉਦੋਂ ਤੱਕ ਉਕਤ ਨੌਸਰਬਾਜ਼ ਨੌਜਵਾਨ ਦੁਕਾਨ ਚੋਂ ਚਲਾ ਗਿਆ ਸੀ ਅਸੀਂ 24 ਘੰਟੇ ਪੇਮੈਂਟ ਆਉਣ ਦੀ ਉਡੀਕ ਕੀਤੀ ਪਰ ਪੇਮੈਂਟ ਨਹੀਂ ਆਈ ਜਿਸ ਤੋਂ ਬਾਅਦ ਅਸੀਂ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਹੈ।