ਪੈਸਿਆਂ ਦੇ ਲੈਣ ਦੇਣ ਦੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਆਨਲਾਈਨ ਪੈਮੇਂਟ ਐਪ ਗੂਗਲ ਐਪ ਨੂੰ ਕੇ ਵੱਡੀ ਖਬਰ ਸਾਹਮਣੇ ਆਈ ਹੈ।ਦਰਅਸਲ ਗੂਗਲ ਨੇ ਆਪਣੀ ਪੇਮੈਂਟ ਐਪ ਗੂਗਲ ਪੇਅ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਜਾਣਕਾਰੀ ਮੁਤਾਬਕ 4 ਜੂਨ 2024 ਤੋਂ ਸੰਯੁਕਤ ਰਾਜ ‘ਚ ਗੂਗਲ ਪੇਅ ਐਪ ਨੂੰ ਬੰਦ ਕੀਤਾ ਜਾ ਸਕਦਾ ਹੈ।
ਗੂਗਲ ਦੇ ਇਸ ਹਰਕਤ ਦੇ ਨਾਲ ਇਸ ਪੇਮੇਂਟ ਐਪ ਦੇ ਬੰਦ ਹੋਣ ਨਾਲ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਸਕਦੇ ਹਨ।ਟੈਕ ਕੰਪਨੀ ਦਾ ਇਹ ਫੈਸਲਾ ਸਾਲ 2022 ‘ਚ ਲਾਂਚ ਹੋਏ ਗੂਗਲ ਵਾਲਿਟ ਐਪ ਕਾਰਨ ਲਿਆ ਗਿਆ ਹੈ।ਗੂਗਲ ਵਾਲਿਟ ਦੇ ਨਾਲ ਗੂਗਲ ਪੇ ਐਪ ਵੀ ਕਈ ਦੇਸ਼ਾਂ ‘ਚ ਕੰਮ ਕਰ ਰਿਹਾ ਹੈ।
ਗੂਗਲ ਨੇ ਕਿਹਾ, ‘ਭਾਰਤ ਤੇ ਸਿੰਗਾਪੁਰ ‘ਚ ਗੂਗਲ ਪੇ ਐਪ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਲਈ, ਕੁਝ ਵੀ ਨਹੀਂ ਬਦਲੇਗਾ।4 ਜੂਨ ਤੋਂ ਬਾਅਧ ਇਹ ਐਪ ਸਿਰਫ ਭਾਰਤ ਅਤੇ ਸਿੰਗਾਪੁਰ ‘ਚ ਕੰਮ ਕਰੇਗੀ।