Gangster Tillu Tajpuriya killed in Gangwar: ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਦੋ ਗੈਂਗਾਂ ਵਿਚਾਲੇ ਗੈਂਗ ਵਾਰ ਚੱਲ ਰਹੀ ਹੈ। ਇਸ ਗੈਂਗ ਵਾਰ ‘ਚ ਰੋਹਿਣੀ ਕੋਰਟ ਗੋਲੀਕਾਂਡ ਦਾ ਦੋਸ਼ੀ ਗੈਂਗਸਟਰ ਟਿੱਲੂ ਤਾਜਪੁਰੀਆ ਮਾਰਿਆ ਗਿਆ। ਇਸ ਘਟਨਾ ਨੇ ਦਿੱਲੀ ਪੁਲਿਸ ਵਿੱਚ ਹੜਕੰਪ ਮਚਾ ਦਿੱਤਾ ਹੈ। ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਪੱਛਮੀ ਜ਼ਿਲ੍ਹੇ ਦੇ ਵਧੀਕ ਡੀਸੀਪੀ ਅਕਸ਼ਤ ਕੌਸ਼ਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਡੀਡੀਯੂ ਹਸਪਤਾਲ ਤੋਂ ਤਿਹਾੜ ਜੇਲ੍ਹ ਤੋਂ ਹਸਪਤਾਲ ਵਿੱਚ ਲਿਆਂਦੇ ਗਏ ਦੋ ਯੂਟੀਪੀਜ਼ ਬਾਰੇ ਸੂਚਨਾ ਮਿਲੀ ਸੀ, ਜਿਨ੍ਹਾਂ ਚੋਂ ਇੱਕ ਸੁਨੀਲ ਉਰਫ਼ ਟਿੱਲੂ ਬੇਹੋਸ਼ ਸੀ, ਜਿਸ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਹੋਰ ਵਿਅਕਤੀ ਰੋਹਿਤ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਖ਼ਤਰੇ ਤੋਂ ਬਾਹਰ ਹੈ।
ਜਾਣਕਾਰੀ ਦਿੰਦੇ ਹੋਏ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੀ ਰੋਹਿਣੀ ਕੋਰਟ ਗੋਲੀਕਾਂਡ ਦੇ ਦੋਸ਼ੀ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ੍ਹ ‘ਚ ਵਿਰੋਧੀ ਗੈਂਗ ਦੇ ਮੈਂਬਰਾਂ ਯੋਗੇਸ਼ ਟੁੰਡਾ ਤੇ ਹੋਰਾਂ ਨੇ ਹਮਲਾ ਕਰਕੇ ਮਾਰਿਆ ਸੀ। ਉਸ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Delhi's Rohini court shootout accused jailed gangster Tillu Tajpuriya killed after he was attacked by rival gang members Yogesh Tunda and others in Tihar jail. He was taken to Delhi's Deen Dayal Upadhyay Hospital, where he was declared dead. Further investigation underway by… pic.twitter.com/70cVYUD0rk
— ANI (@ANI) May 2, 2023
ਰੋਹਿਣੀ ਕੋਰਟ ਗੋਲੀਕਾਂਡ ‘ਚ ਆਇਆ ਸੀ ਨਾਂ
ਟਿੱਲੂ ਤਾਜਪੁਰੀਆ ਬਦਨਾਮ ਬਦਮਾਸ਼ ਨਵੀਨ ਬਾਲੀ, ਕੌਸ਼ਲ ਅਤੇ ਗੈਂਗਸਟਰ ਨੀਰਜ ਬਵਾਨੀਆ ਦੇ ਨਾਲ ਤਿਹਾੜ ਜੇਲ੍ਹ ਤੋਂ ਗੈਂਗ ਨੂੰ ਚਲਾਉਂਦਾ ਸੀ। ਉਸ ਦਾ ਨਾਂ ਰੋਹਿਣੀ ਕੋਰਟ ਗੋਲੀਕਾਂਡ ‘ਚ ਆਇਆ ਸੀ। ਸਤੰਬਰ 2021 ਵਿੱਚ, ਦੋ ਹਮਲਾਵਰ ਰੋਹਿਣੀ ਅਦਾਲਤ ਵਿੱਚ ਵਕੀਲਾਂ ਦੇ ਰੂਪ ਵਿੱਚ ਆਏ ਸੀ ਤੇ ਉਨ੍ਹਾਂ ਨੇ ਜੱਜ ਦੇ ਸਾਹਮਣੇ ਗੈਂਗਸਟਰ ਜਤਿੰਦਰ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ ਸੀ। ਗੋਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰ ਵੀ ਮਾਰੇ ਗਏ। ਟਿੱਲੂ ਤਾਜਪੁਰੀਆ ਉਦੋਂ ਮੰਡੋਲੀ ਜੇਲ੍ਹ ਵਿਚ ਬੰਦ ਸੀ ਤੇ ਉਸ ਦੀ ਗੋਗੀ ਗੈਂਗ ਨਾਲ ਦੁਸ਼ਮਣੀ ਸੀ। ਟਿੱਲੂ ਦਾ ਨਾਂ ਇਸ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h