ਹਮੇਸ਼ਾ ਪੇਟ ਭਰਿਆ ਮਹਿਸੂਸ ਹੋਣਾ, ਪੇਟ ਫੁੱਲਣਾ, ਪੇਟ ਵਿੱਚ ਰੁਕ-ਰੁਕ ਕੇ ਦਰਦ ਹੋਣਾ ਅਤੇ ਗੈਸ ਦਾ ਨਿਕਲਣਾ, ਸਭ ਗੈਸ ਦੇ ਲੱਛਣ ਹਨ। ਗੈਸ ਕਿਸੇ ਨੂੰ ਵੀ ਅਤੇ ਕਦੇ ਵੀ ਹੋ ਸਕਦੀ ਹੈ।ਪਰ ਕੁਝ ਲੋਕ ਇਸ ਤੋਂ ਜਿਆਦਾ ਪਰੇਸ਼ਾਨ ਹੁੰਦੇ ਹਨ। ਕਈ ਵਾਰ ਬਹੁਤ ਜ਼ਿਆਦਾ ਗੈਸ ਬੇਆਰਾਮ ਜਾਂ ਦਰਦਨਾਕ ਵੀ ਹੋ ਜਾਂਦੀ ਹੈ। ਗੈਸ ਆਮ ਤੌਰ ‘ਤੇ ਖਾਲੀ ਪੇਟ ਅਤੇ ਗਲਤ ਖਾਣ ਨਾਲ ਬਣਦੀ ਹੈ। ਗੈਸ ਦੀ ਸਮੱਸਿਆ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਖੁਰਾਕ ‘ਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ, ਨਾਲ ਹੀ ਕੁਝ ਘਰੇਲੂ ਉਪਾਅ ਵੀ ਅਪਣਾਏ ਜਾ ਸਕਦੇ ਹਨ।
ਜੜੀ-ਬੂਟੀਆਂ ਦਾ ਸੇਵਨ ਗੈਸ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਸਕਦਾ ਹੈ। ਗੈਸ ਹੋਣ ‘ਤੇ ਡੈਂਡੇਲਿਅਨ ਅਤੇ ਕੈਮੋਮਾਈਲ ਵਰਗੀਆਂ ਜੜੀ-ਬੂਟੀਆਂ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪ੍ਰੋਬਾਇਓਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰੋਬਾਇਓਟਿਕ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਪੇਟ ਦੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਗੈਸ ਹੋਣ ‘ਤੇ ਦਹੀਂ ਦਾ ਸੇਵਨ ਕੀਤਾ ਜਾ ਸਕਦਾ ਹੈ। ਗੈਸ ਅਤੇ ਬਲੋਟਿੰਗ ਨੂੰ ਘੱਟ ਕਰਨ ਲਈ ਨਿੰਬੂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿੰਬੂ ਪਾਣੀ ‘ਚ ਕਾਲਾ ਨਮਕ ਅਤੇ ਅਦਰਕ ਮਿਲਾ ਕੇ ਪੀਣ ਨਾਲ ਫਾਇਦਾ ਹੋ ਸਕਦਾ ਹੈ। ਹਰਬਲ ਚਾਹ ਗੈਸ ਵਿਚ ਵੀ ਲਾਭਕਾਰੀ ਹੋ ਸਕਦੀ ਹੈ।