[caption id="attachment_115155" align="aligncenter" width="700"]<img class="wp-image-115155 size-full" src="https://propunjabtv.com/wp-content/uploads/2023/01/Gippy-Grewal-2.jpg" alt="" width="700" height="500" /> ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ। ਤੁਹਾਨੂੰ ਦੱਸ ਦੇਈਏ ਕੀ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ, ਜਿਸ ਦਾ ਜਨਮ 2 ਜਨਵਰੀ 1983 ਨੂੰ ਪੰਜਾਬ ਦੇ ਲੁਧਿਆਣਾ ਨੇੜੇ ਪਿੰਡ ਕੂੰਮ ਕਲਾਂ 'ਚ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ।[/caption] [caption id="attachment_115159" align="aligncenter" width="800"]<img class="wp-image-115159 size-full" src="https://propunjabtv.com/wp-content/uploads/2023/01/gippy_grewal-1.jpg" alt="" width="800" height="905" /> Gippy Grewal ਨੇ ਆਪਣੀ ਸਕੂਲੀ ਪੜ੍ਹਾਈ ਨਨਕਾਣਾ ਸਾਹਿਬ ਪਬਲਿਕ ਸਕੂਲ ਤੋਂ ਕੀਤੀ ਅਤੇ ਨਾਰਥ ਇੰਡੀਆ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ, ਪੰਚਕੂਲਾ ਤੋਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ।[/caption] [caption id="attachment_115164" align="aligncenter" width="1080"]<img class="wp-image-115164 size-full" src="https://propunjabtv.com/wp-content/uploads/2023/01/Gippy_grewal-14.jpg" alt="" width="1080" height="1080" /> ਬਚਪਨ ਤੋਂ ਹੀ ਉਨ੍ਹਾਂ ਦੀ ਸੰਗੀਤ ਅਤੇ ਨਾਟਕਾਂ ਵਿੱਚ ਰੁਚੀ ਰਹੀ। ਜਿਸ ਕਾਰਨ ਗਿੱਪੀ ਨੂੰ ਪੜ੍ਹਾਈ ਕਰਨਾ ਪਸੰਦ ਨਹੀਂ ਸੀ। ਗਿੱਪੀ ਉਨ੍ਹਾਂ ਹੀ ਪੜ੍ਹਦੇ ਸੀ ਕਿ ਪਾਸ ਹੋ ਜਾਣ। ਗਿੱਪੀ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ 'ਚ ਨਾਮ ਕਮਾਉਣ ਲਈ ਦਿਨ ਰਾਤ ਮਿਹਨਤ ਕੀਤੀ।[/caption] [caption id="attachment_115170" align="aligncenter" width="720"]<img class="wp-image-115170 size-full" src="https://propunjabtv.com/wp-content/uploads/2023/01/gippy-grewal-3.jpg" alt="" width="720" height="405" /> ਪਰਿਵਾਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਪਿਤਾ ਸੰਤੋਖ ਸਿੰਘ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਆਪਣੇ ਪਿੰਡ ਦਾ ਇੱਕੋ ਇੱਕ ਵਿਅਕਤੀ ਸੀ ਜੋ ਇੰਨਾ ਪੜ੍ਹਿਆ-ਲਿਖਿਆ ਸੀ। ਉਸ ਦੇ ਪਿਤਾ ਨੇ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ ਤੇ ਪਿੰਡ ਵਿੱਚ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪਿਤਾ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ।[/caption] [caption id="attachment_115173" align="aligncenter" width="720"]<img class="wp-image-115173 size-full" src="https://propunjabtv.com/wp-content/uploads/2023/01/Gippy-Grewal-4.jpg" alt="" width="720" height="960" /> ਇੱਕ ਇੰਟਰਵਿਊ 'ਚ ਗਿੱਪੀ ਨੇ ਕਿਹਾ ਸੀ ਕੀ ਜਿਸ ਪਿੰਡ 'ਚ ਉਹ ਰਹਿੰਦੇ ਸੀ, ਉਸ 'ਚ ਕੁਝ ਵੀ ਅਜਿਹਾ ਨਹੀਂ ਸੀ ਕੀ ਉਹ ਕੁਝ ਵੀ ਸਿੱਖ ਸਕੇ। 12ਵੀਂ ਤੋਂ ਬਾਅਦ ਉਸ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਪਹਿਲੀ ਵਾਰ ਆਪਣੇ ਸੰਗੀਤ ਅਧਿਆਪਕ ਕੋਲ ਗਿਆ ਤਾਂ ਉਸ ਨੂੰ ਕਿਹਾ ਕਿ ਉਸਦੀ ਆਵਾਜ਼ ਬਹੁਤ ਖੁਰਦਰੀ ਹੈ ਤੇ ਉਸਨੂੰ ਆਪਣੀ ਆਵਾਜ਼ ਨੂੰ ਪਾਲਿਸ਼ ਕਰਨ ਦੀ ਲੋੜ ਹੈ।[/caption] [caption id="attachment_115175" align="aligncenter" width="428"]<img class="wp-image-115175 " src="https://propunjabtv.com/wp-content/uploads/2023/01/Capture-2.jpg" alt="" width="428" height="362" /> ਗਿੱਪੀ ਗਰੇਵਾਲ ਦਾ ਕਹਿਣਾ ਹੈ ਕੀ ਉਹ ਜੋ ਵੀ ਕੰਮ ਕਰਦਾ ਹੈ, ਉਸ ਨੂੰ ਪੂਰੇ ਦਿਲ ਨਾਲ ਕਰਦਾ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਕੈਨੇਡਾ 'ਚ ਵੇਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਕਾਫੀ ਸਮਾਂ ਦਿੱਲੀ 'ਚ ਸੁਰੱਖਿਆ ਗਾਰਡ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਹਨ।[/caption] [caption id="attachment_115178" align="aligncenter" width="600"]<img class="wp-image-115178 size-full" src="https://propunjabtv.com/wp-content/uploads/2023/01/Gippy-Grewal-image.jpg" alt="" width="600" height="750" /> ਆਪਣੇ ਖਰਚੇ ਪੂਰੇ ਕਰਨ ਲਈ ਉਸ ਨੇ ਲੋਕਾਂ ਦੀਆਂ ਕਾਰਾਂ ਧੋਣ ਦਾ ਕੰਮ ਵੀ ਕੀਤਾ। ਉਸ ਨੂੰ ਕੋਈ ਵੀ ਕੰਮ ਕਰਨ ਵਿਚ ਕੋਈ ਸ਼ਰਮ ਨਹੀਂ ਸੀ ਕਿਉਂਕਿ ਉਸ ਦਾ ਧਿਆਨ ਸਿਰਫ਼ ਆਪਣੇ ਟੀਚੇ ਯਾਨੀ ਸੰਗੀਤ ਵੱਲ ਸੀ। ਗਿੱਪੀ ਦਾ ਮੰਨਣਾ ਹੈ ਕੀ ਇਮਾਨਦਾਰੀ ਨਾਲ ਕਮਾਏ ਪੈਸੇ ਨਾਲ ਰਾਹਤ ਮਿਲਦੀ ਹੈ।[/caption] [caption id="attachment_115179" align="alignnone" width="945"]<img class="size-full wp-image-115179" src="https://propunjabtv.com/wp-content/uploads/2023/01/Gippy-Grewal-6.jpg" alt="" width="945" height="630" /> ਕੈਨੇਡਾ ਵਿੱਚ ਰਹਿੰਦਿਆਂ ਉਸ ਨੇ ਅਤੇ ਉਸ ਦੀ ਪਤਨੀ ਰਵਨੀਤ ਨੇ ਮਿਲ ਕੇ 3-3 ਨੌਕਰੀਆਂ ਕੀਤੀਆਂ ਤਾਂ ਜੋ ਉਹ ਗਿੱਪੀ ਦੀ ਸੰਗੀਤ ਐਲਬਮ ਲਈ ਫੰਡ ਇਕੱਠਾ ਕਰ ਸਕਣ। ਉਹ ਹਰ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦਾ ਸੀ।[/caption] [caption id="attachment_115180" align="aligncenter" width="640"]<img class="wp-image-115180 size-full" src="https://propunjabtv.com/wp-content/uploads/2023/01/gippy.jpg" alt="" width="640" height="480" /> ਗਿੱਪੀ ਨੂੰ ਸਭ ਤੋਂ ਪਹਿਲਾਂ 'ਚੱਖ ਲਾਈ' ਵਿੱਚ ਗਾਉਣ ਦਾ ਮੌਕਾ ਮਿਲਿਆ। ਜਦੋਂ ਇਹ ਐਲਬਮ ਹਿੱਟ ਹੋ ਗਈ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਇੰਡਸਟਰੀ ਵਿੱਚ ਹਿੱਟ ਹੋਣ ਵਾਲੇ ਗਾਇਕਾਂ ਨੂੰ ਹੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। 2010 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ‘ਮੇਲ ਕਰਾਦੇ ਰੱਬਾ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।[/caption] [caption id="attachment_115181" align="aligncenter" width="650"]<img class="wp-image-115181 size-full" src="https://propunjabtv.com/wp-content/uploads/2023/01/1506524114_8.jpg" alt="" width="650" height="500" /> ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਹੋਰ ਹਿੱਟ ਫਿਲਮ 'ਜਿੰਨੇ ਮੇਰਾ ਦਿਲ ਲੁਟਿਆ' ਆਈ ਅਤੇ 2012 'ਚ ਉਨ੍ਹਾਂ ਨੇ ਖੁਦ 'ਕੈਰੀ ਆਨ ਜੱਟਾ' ਫਿਲਮ ਬਣਾਈ ਸੀ। ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ।[/caption] [caption id="attachment_115184" align="aligncenter" width="1080"]<img class="wp-image-115184 size-full" src="https://propunjabtv.com/wp-content/uploads/2023/01/Gippy_grewal-26.jpg" alt="" width="1080" height="1080" /> ਇਸ ਤੋਂ ਬਾਅਦ 2018 'ਚ 'ਕੈਰੀ ਆਨ ਜੱਟਾ 2' ਬਣੀ, ਜਿਸ ਨੇ ਬਾਕਸ ਆਫਿਸ 'ਤੇ 60 ਕਰੋੜ ਦੀ ਕਮਾਈ ਕੀਤੀ। ਅੱਜ ਉਹ ਫਿਲਮ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ।[/caption]