Mitraan Da Naa Chalda OTT Release: ਪੰਜਾਬੀ ਫਿਲਮ ਨਿਰਮਾਤਾ ਇਸ ਸਾਲ ਬੇਮਿਸਾਲ ਫਿਲਮਾਂ ਦੀ ਰਿਲੀਜ਼ ਦਾ ਐਲਾਨ ਕਰਕੇ ਅਤੇ ਕੁਝ ਫਿਲਮਾਂ ਰਿਲੀਜ਼ ਕਰਕੇ ਪਹਿਲਾਂ ਹੀ ਫੈਨਸ ਨੂੰ ਐਂਟਰਟੈਂਨ ਕਰ ਚੁੱਕੇ ਹਨ। ਅਜਿਹੇ ‘ਚ 8 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਮਿਤਰਾਂ ਦਾ ਨਾ ਚੱਲਦਾ’, ਜਿਸ ਵਿੱਚ Gippy Grewal ਤੇ Tania ਲੀਡ ਰੋਲ ‘ਚ ਨਜ਼ਰ ਆਏ ਸੀ ਨੇ ਲੋਕਾਂ ਦਾ ਦਿਲ ਜਿੱਤਿਆ।
ਹੁਣ ਜੋ ਲੋਕ ਇਸ ਫਿਲਮ ਨੂੰ ਕਿਸੇ ਕਾਰਨ ਥਿਏਟਰ ‘ਚ ਨਹੀਂ ਵੇਖ ਸਕੇ ਸੀ ਉਨ੍ਹਾਂ ਲਈ ਵੱਡੀ ਖ਼ਬਰ ਹੈ। ਦੱਸ ਦਈਏ ਕਿ ਗਿੱਪੀ ਦੀ ਫਿਲਮ ‘ਮਿਤਰਾਂ ਦਾ ਨਾ ਚੱਲਦਾ’ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਲਈ ਤਿਆਰ ਹੈ। ਇਸ ਦਾ ਐਲਾਨ ਗਿੱਪੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਕੀਤਾ। ਦੱਸ ਦਈਏ ਕਿ ਗਿੱਪੀ ਨੇ ਇੰਸਟਾ ਸਟੋਰੀ ‘ਚ ਫਿਲਮ ਦਾ ਟ੍ਰੇਲਰ ਸ਼ੇਅਰ ਕਰ ZEE5 ਲਿਖਿਆ ਹੈ।
ਦੱਸ ਦਈਏ ਕਿ ਇਸ ਬਾਰੇ ZEE5 ਨੇ ਆਪਣੇ ਆਫੀਸ਼ਿਅਲ ਟਵਿੱਟਰ ਹੈਂਡਲ ‘ਤੇ ਵੀ ਜਾਣਕਾਰੀ ਸ਼ੇਅਰ ਕੀਤੀ। ਜਿਸ ਨੂੰ ਗਿੱਪੀ ਨੇ ਰੀ-ਟਵੀਟ ਕੀਤਾ। ਇਸ ਟਵੀਟ ਮੁਤਾਬਕ ਲਾਡੀ ਤੇ ਬਿੰਦਰ ਦੀ ਯਾਰੀ ਵਾਲੀ ਇਹ ਫਿਲਮ 14 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਜ਼ੀ5 ‘ਤੇ ਰਿਲੀਜ਼ ਹੋ ਰਹੀ ਹੈ।
ਵੇਖੋ ਟਵੀਟ:
Laddi te Binder jeha pakka sath hove taan pyaar humesha chalda 💕 🧿
Vekho #MitraanDaNaaChalda 14th April ni, sirf #ZEE5 te. pic.twitter.com/vfUp0qov2j— ZEE5 (@ZEE5India) April 10, 2023
ਦੱਸ ਦਈਏ ਕਿ ਮਿੱਤਰਾਂ ਦਾ ਨਾ ਚੱਲਦਾ ਵਿੱਚ ਗਿੱਪੀ ਗਰੇਵਾਲ, ਤਾਨੀਆ ਤੇ ਸ਼ਵੇਤਾ ਤਿਵਾਰੀ ਦੇ ਨਾਲ ਇੱਕ ਸ਼ਾਨਦਾਰ ਸਟਾਰਕਾਸਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ। ਇਨ੍ਹਾਂ ਤੋਂ ਇਲਾਵਾ, ਫਿਲਮ ‘ਚ ਰਾਜ ਸ਼ੋਕਰ, ਰੇਣੂ ਕੌਸ਼ਲ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ ਅਤੇ ਹੋਰ ਵਰਗੇ ਕਲਾਕਾਰਾਂ ਨੇ ਵੀ ਕਾਬਿਲ-ਏ-ਤਾਰੀਫ ਕੰਮ ਕੀਤਾ।
ਫਿਲਮ ਦੀ ਕਹਾਣੀ ਇੱਕ ਕਤਲ ਦੇ ਰਹੱਸ ਤੇ ਤਾਨੀਆ ਅਤੇ ਉਸਦੇ 3 ਦੋਸਤਾਂ ਦੇ ਇਸ ਵਿੱਚ ਸ਼ਾਮਲ ਹੋਣ ਨਾਲ ਅੱਗੇ ਵਧਦੀ ਹੈ। ਫਿਲਮ ‘ਚ ਸ਼ਾਨਦਾਰ ਸ਼ਵੇਤਾ ਤਿਵਾਰੀ ਇੱਕ ਵਕੀਲ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਮਿੱਤਰਾਂ ਦਾ ਨਾ ਚੱਲਦਾ ਔਰਤ ਕੇਂਦਰਿਤ ਫਿਲਮ ਹੋਵੇਗੀ ਜੋ ਇੱਕ ਕਤਲ ਕੇਸ ਵਿੱਚ ਫਸੀਆਂ ਨੌਜਵਾਨ ਕੁੜੀਆਂ ਦੇ ਜੀਵਨ ‘ਤੇ ਅਧਾਰਤ ਹੈ। ਫਿਲਮ ਦੇ ਮੁੱਖ ਅਦਾਲਤੀ ਡਰਾਮੇ ਵਿੱਚ ਮੁਟਿਆਰਾਂ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ। ਜਿੱਥੇ ਸ਼ਵੇਤਾ ਤਿਵਾਰੀ ਲੜਕੀਆਂ ਦੇ ਖਿਲਾਫ ਕੇਸ ਲੜਦੀ ਨਜ਼ਰ ਆਵੇਗੀ, ਉੱਥੇ ਹੀ ਫਿਲਮ ‘ਚ ਗਿੱਪੀ ਗਰੇਵਾਲ ਬਚਾਅ ‘ਚ ਲੜਦੇ ਨਜ਼ਰ ਆਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h