ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਪਿੰਡ ਢੇਸੀਆਂ ‘ਚ ਵਿਆਹ ਤੋਂ ਕੁਝ ਦਿਨਾਂ ਬਾਅਦ ਵਿਆਹ ਵਾਲੇ ਘਰ ‘ਚ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 23 ਫਰਵਰੀ ਨੂੰ ਉਨਾਂ ਦੇ ਪੁੱਤਰ ਦਾ ਵਿਆਹ ਹੋਇਆ ਸੀ ਤੇ ਵਿਆਹ ਦੇ ਹਾਲੇ ਉਨ੍ਹਾਂ ਦੇ ਚਾਅ ਵੀ ਨਹੀਂ ਸਨ ਲੱਥੇ ਕਿ ਉਹਨਾਂ ਦੇ ਘਰ ਚੋਂ ਨਵੀਂ ਵਿਆਹੀ ਵਹੁਟੀ ਤੇ ਪੁੱਤਰ ਦੇ 10-15 ਤੋਲੇ ਸੋਨੇ ਗਹਿਣੇ,ਸ਼ਗਨਾਂ ਵਾਲੇ ਹਾਰ ਅਤੇ ਡੇਢ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਹੋ ਗਿਆ ਹੈ।
ਇਹ ਚੋਰੀਂ ਦੀ ਵਾਰਦਾਤ 6 ਮਾਰਚ ਨੂੰ ਹੋਈ ਹੈ ਜਦੋਂ ਉਹ ਪਰਿਵਾਰ ਸਮੇਤ ਪੇਕੇ ਫ਼ੇਰਾ ਪਾਉਣ ਗਈ ਨਵੀਂ ਵਿਆਹੀ ਵਹੁਟੀ ਨੂੰ ਲੈਣ ਗਏ ਹੋਏ ਸਨ। ਜਦੋਂ ਉਨ੍ਹਾਂ ਨੇ ਸ਼ਾਮ ਨੂੰ ਵਾਪਿਸ ਘਰ ਆ ਕੇ ਦੇਖਿਆ ਤਾ ਘਰ ਦਾ ਗੇਟ ਕਮਰੇ ਦੇ ਦਰਵਾਜ਼ੇ ਅਤੇ ਅਲਮਾਰੀ ਚੌਕ ਟੁੱਟੇ ਹੋਏ ਸਨ ਤੇ ਚੋਰ ਅਲਮਾਰੀ ਪਏ ਨਵੀਂ ਵਿਆਹੀ ਵਹੁਟੀ ਅਤੇ ਪੁੱਤਰ ਦੇ ਸੋਨੇ ਗਹਿਣੇ ਤੇ ਕਰੀਬ ਡੇਢ ਲੱਖ ਰੁਪਏ ਰਫੂ ਚੱਕਰ ਹੋ ਗਏ।
ਇਸ ਵਾਰਦਾਤ ਨੂੰ ਲੈਕੇ ਪੀੜਤ ਪਰਿਵਾਰ ਵੱਲੋਂ ਪੁਲੀਸ ਥਾਣਾ ਕੋਟਲੀ ਸੂਰਤ ਮੱਲ੍ਹੀ ਨੂੰ ਲਿਖਣੀ ਤੌਰ ਦਰਖਾਸਤ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਸਮਾਨ ਅਤੇ ਨਗਦੀ ਵਾਪਿਸ ਕਰਵਾਈ ਜਾਵੇ।