Gold Prices Update: ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਸਨ। ਅੱਜ ਦੇ ਸਮੇਂ ਵਿੱਚ ਜਿਥੇ ਸੋਨੇ ਦੇ ਭਾਅ ਅਸਮਾਨ ਨੂੰ ਹੱਥ ਲਗਾ ਰਹੇ ਸਨ ਉਥੇ ਹੀ ਅੱਗੇ ਵਿਆਹਾਂ ਦਾ ਸੀਜਨ ਆ ਰਿਹਾ ਹੈ ਜਿਸ ਲਈ ਆਮ ਲੋਕ ਸੋਨਾ ਖਰੀਦਣਾ ਚਾਹੁੰਦੇ ਹਨ ਪਰ ਸੋਨੇ ਦੇ ਰੇਟ ਦਿਨ ਬ ਦਿਨ ਦਿਨ ਵੱਧ ਦੇ ਜਾ ਰਹੇ ਸਨ।
ਦੱਸ ਦੇਈਏ ਕਿ ਹੁਣ ਸੋਨੇ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ ਅੱਜ 2 ਮਈ ਨੂੰ ਸੋਨੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ IBJA ਦੇ ਅਨੁਸਾਰ 10 ਗ੍ਰਾਮ 24 ਕੇਰੇਟ ਸੋਨੇ ਦਾ ਰੇਟ 968 ਰੁਪਏ ਤੋਂ ਗਿਰ ਕੇ 93,393 ਰੁਪਏ ਤੇ ਆ ਗਿਆ ਹੈ।
ਇਸ ਤੋਂ ਪਹਿਲਾਂ 10 ਗ੍ਰਾਮ 24 ਕੇਰੇਟ ਸੋਨੇ ਦੀ ਕੀਮਤ 94, 361 ਰੁਪਏ ਸੀ। ਇਸ ਹਫਤੇ ਹੁਣ ਤੱਕ ਸੋਨੇ 2, 238 ਰੁਪਏ ਗਿਰ ਚੁੱਕਿਆ ਹੈ। ਪਿਛਲੇ ਸ਼ਨਿਵਾਰ ਸੋਨਾ 95, 631 ਰੁਪਏ ਤੇ ਸੀ।
ਇਸ ਦੇ ਨਾਲ ਹੀ, ਇੱਕ ਕਿਲੋ ਚਾਂਦੀ ਦੀ ਕੀਮਤ ਅੱਜ ₹ 86 ਵਧ ਕੇ ₹ 94,200 ਪ੍ਰਤੀ ਕਿਲੋ ਹੋ ਗਈ ਹੈ। ਪਹਿਲਾਂ ਚਾਂਦੀ ਦੀ ਕੀਮਤ 94,114 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤੋਂ ਪਹਿਲਾਂ, ਸੋਨਾ 21 ਅਪ੍ਰੈਲ ਨੂੰ ₹ 99,100 ਦਾ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ ਸੀ ਅਤੇ ਚਾਂਦੀ 28 ਮਾਰਚ ਨੂੰ ₹ 1,00,934 ਦਾ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਈ ਸੀ।
ਮਾਹਿਰਾਂ ਦੀ ਮੰਨੀ ਜਾਏ ਤਾਂ ਸੋਨਾ ਖਰੀਦਣ ਦਾ ਸਹੀ ਮੌਕਾ ਉਦੋਂ ਹੀ ਹੈ ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨਜਰ ਆਏ।