Ladli Laxmi Yojana Registration: ਸਰਕਾਰ ਸਮਾਜ ਦੇ ਹਰ ਵਰਗ ਲਈ ਕੁਝ ਯੋਜਨਾਵਾਂ ਬਣਾਉਂਦੀ ਹੈ। ਇਸੇ ਤਰ੍ਹਾਂ ਹੁਣ ਸਰਕਾਰ ਨੇ ਬੱਚੀਆਂ ਲਈ ਅਜਿਹੀ ਯੋਜਨਾ ਬਣਾਈ ਹੈ, ਜਿਸ ਤਹਿਤ ਤੁਹਾਡੀ ਬੇਟੀ ਨੂੰ 5 ਕਿਸ਼ਤਾਂ ‘ਚ 1 ਲੱਖ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾਵੇਗੀ। ਹਾਲਾਂਕਿ ਇਹ ਸਕੀਮ ਬਹੁਤ ਪੁਰਾਣੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਬਾਰੇ ਪਤਾ ਨਹੀਂ ਹੈ। ਇਸ ਲਈ, ਜੇਕਰ ਤੁਹਾਡੀ ਬੇਟੀ ਹੈ, ਤਾਂ ਤੁਹਾਨੂੰ ਇਸ ਸਕੀਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਸਕੀਮ ਵਿੱਚ ਬਹੁਤ ਘੱਟ ਦਸਤਾਵੇਜ਼ ਮੰਗੇ ਜਾਂਦੇ ਹਨ। ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲਦਾ ਹੈ, ਤਾਂ ਆਓ ਜਾਣਦੇ ਹਾਂ ਇਸ ਸਕੀਮ ਬਾਰੇ।
ਕਦੋਂ ਮਿਲਣਗੇ ਪੈਸੇ ?
ਇਸ ਸਕੀਮ ਤਹਿਤ ਸਰਕਾਰ ਬੱਚੀਆਂ ਦੇ ਨਾਂ ‘ਤੇ ਇੱਕ ਫੰਡ ‘ਚ 6-6 ਹਜ਼ਾਰ ਰੁਪਏ ਜਮ੍ਹਾ ਕਰਵਾਉਂਦੀ ਹੈ, ਯਾਨੀ ਕੁਲ 30 ਹਜ਼ਾਰ ਰੁਪਏ ਬੱਚੀ ਦੇ ਨਾਂ ‘ਤੇ ਜਮ੍ਹਾ ਹੁੰਦੇ ਹਨ। ਫਿਰ ਬੱਚੀ ਨੂੰ 6ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ 2,000 ਰੁਪਏ, 9ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ 4,000 ਰੁਪਏ, 11ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ 6,000 ਰੁਪਏ ਅਤੇ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ 6,000 ਰੁਪਏ ਦਿੱਤੇ ਜਾਂਦੇ ਹਨ।
ਜਦੋਂ ਤੁਹਾਡੀ ਧੀ 21 ਸਾਲ ਦੀ ਹੋ ਜਾਂਦੀ ਹੈ, ਤਾਂ ਉਸਨੂੰ 1 ਲੱਖ ਰੁਪਏ ਦਾ ਅੰਤਮ ਭੁਗਤਾਨ ਮਿਲਦਾ ਹੈ। ਹਾਲਾਂਕਿ ਹੁਣ ਸਰਕਾਰ ਨੇ ਇਸ ਸਕੀਮ ਵਿੱਚ ਰਾਸ਼ੀ ਵਧਾ ਦਿੱਤੀ ਹੈ, ਫਿਰ ਆਖਰੀ ਕਿਸ਼ਤ ਵੀ ਵੱਧ ਕੇ ਹੀ ਮਿਲੇਗੀ।
ਇਸ ਤਰ੍ਹਾਂ ਕਰੋ ਅਪਲਾਈ-
ਕਿਸੇ ਵੀ ਵਿਅਕਤੀ ਨੂੰ ਆਪਣੀ ਬੱਚੀ ਦੇ ਸਾਰੇ ਦਸਤਾਵੇਜ਼ਾਂ ਨਾਲ ਆਂਗਣਵਾੜੀ ਵਰਕਰਾਂ ਨਾਲ ਸੰਪਰਕ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਪ੍ਰੋਜੈਕਟ ਆਫਿਸ, ਪਬਲਿਕ ਸਰਵਿਸ ਸੈਂਟਰ ਜਾਂ ਕਿਸੇ ਵੀ ਇੰਟਰਨੈੱਟ ਕੈਫੇ ਤੋਂ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੀ ਅਰਜ਼ੀ ਮਨਜ਼ੂਰੀ ਲਈ ਪ੍ਰੋਜੈਕਟ ਦਫ਼ਤਰ ਜਾਵੇਗੀ, ਜਿੱਥੇ ਤੁਹਾਡੀ ਅਰਜ਼ੀ ਨੂੰ ਸਵੀਕਾਰ ਜਾਂ ਰੱਦ ਕੀਤਾ ਜਾ ਸਕਦਾ ਹੈ।
ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ, ਸਰਕਾਰ ਤੁਹਾਡੀ ਬੱਚੀ ਦੇ ਨਾਂ ‘ਤੇ 1 ਲੱਖ 43 ਹਜ਼ਾਰ ਰੁਪਏ ਦਾ ਸਰਟੀਫਿਕੇਟ ਦੇਵੇਗੀ। ਦੱਸ ਦੇਈਏ ਕਿ ਪਹਿਲਾਂ 1 ਲੱਖ 18 ਹਜ਼ਾਰ ਰੁਪਏ ਦਾ ਸਰਟੀਫਿਕੇਟ ਦਿੱਤਾ ਜਾਂਦਾ ਸੀ, ਪਰ ਹੁਣ ਇਸ ਸਕੀਮ ਵਿੱਚ ਰਕਮ ਵਧਾ ਦਿੱਤੀ ਗਈ ਹੈ।
ਕੌਣ ਅਪਲਾਈ ਕਰਨ ਦੇ ਯੋਗ-
ਇਸ ਯੋਜਨਾ ਦਾ ਲਾਭ ਸੂਬੇ ਦੀਆਂ ਉਨ੍ਹਾਂ ਧੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਮੱਧ ਪ੍ਰਦੇਸ਼ ਦੇ ਮੂਲ ਨਿਵਾਸੀ ਹਨ ਤੇ ਉਹ ਆਮਦਨ ਟੈਕਸ ਨਹੀਂ ਅਦਾ ਕਰਦੇ ਹਨ। ਇਸ ਯੋਜਨਾ ਦਾ ਨਾਮ ਲਾਡਲੀ ਲਕਸ਼ਮੀ ਯੋਜਨਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h