ਅੰਮ੍ਰਿਤਸਰ ਸ਼ਹਿਰ ਤੋ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸਾਬਕਾ ਫੋਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਚੋ ਕਾਰ ਸਵਾਰ ਜੋੜੇ ਵਲੋ 4500 ਦੇ ਕਰੀਬ ਦਾ ਸਮਾਨ ਖਰੀਦਿਆ ਗਿਆ। ਜਦੋਂ Google pay ਕਰਨ ਦੀ ਵਾਰੀ ਆਈ ਤਾਂ google pay ਕਰਨ ਦੇ ਨਾਮ ਤੇ ਠਗੀ ਮਾਰ ਕੇ ਰਫੂਚੱਕਰ ਹੋ ਗਏ।
ਇਸ ਸੰਬਧੀ ਗੱਲਬਾਤ ਕਰਦੀਆ ਸਾਬਕਾ ਫੋਜੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਕਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਅਤੇ ਅਜ ਸਾਡੀ ਦੁਕਾਨ ਉਪਰ ਇਕ 30 ਸਾਲ ਦੇ ਕਰੀਬ ਮਹਿਲਾ ਆਈ ਜਿਸਦਾ ਪਤੀ ਬਾਹਰ ਕਾਰ ਵਿਚ ਬੈਠਾ ਸੀ ਅਤੇ ਮਹਿਲਾ ਵਲੋ ਚਾਰ ਹਜਾਰ ਤੌ ਵਧ ਦੀ ਖਰੀਦਦਾਰੀ ਕੀਤੀ ਅਤੇ ਗੂਗਲ ਪੈਅ ਤੋ ਪੈਂਮਟ ਕਰਨ ਦੇ ਨਾਮ ਉਪਰ ਮੇਰੇ ਨਾਲ ਠਗੀ ਮਾਰ ਦੋਵੇ ਕਾਰ ਵਿਚ ਫਰਾਰ ਹੋ ਗਏ ਹਨ ਜਿਸਦੀ ਸੀਸੀਟੀਵੀ ਪੁਲਿਸ ਪ੍ਰਸ਼ਾਸ਼ਨ ਨੂੰ ਦੇ ਅਸੀ ਇਨਸ਼ਾਫ ਦੀ ਮੰਗ ਕਰਦੇ ਹਾਂ ਕੀ ਸਾਡੇ ਬਣਦੇ ਪੈਸੇ ਸਾਨੂੰ ਦਿਵਾਏ ਜਾਣ ਅਤੈ ਦੌਸ਼ੀਆ ਤੇ ਕਾਰਵਾਈ ਕੀਤੀ ਜਾਵੇ।
ਉਧਰ ਪੁਲਿਸ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਸ਼ਿਕਾਇਤ ਦਰਜ ਕਰ ਸੀਸੀਟੀਵੀ ਦੇ ਅਧਾਰ ਤੇ ਦੋਸ਼ੀਆ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਤੀ ਪਤਨੀ ਇੱਕ ਕਪੜੇ ਦੀ ਦੁਕਾਨ ਤੇ ਆਏ ਤੇ ਕਪੜੇ ਖਰੀਦਣ ਤੋਂ ਬਾਅਦ ਉਨ੍ਹਾ ਵੱਲੋ ਦੁਕਾਨਦਾਰ ਨੂੰ ਪੈਸੈ ਗੂਗਲ ਪਏ ਰਾਹੀਂ ਭੇਜੇ ਗਏ ਪਰ ਪੈਸੈ ਦੁਕਾਨਦਾਰ ਨੂੰ ਨਹੀਂ ਆਏ।
ਜਿਸਦੇ ਚਲਦੇ ਸਾਨੂੰ ਦੁਕਾਨਦਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਜਾਂਚ ਕੀਤੀ ਤੇ ਉਹ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਤੇ ਅਸੀਂ ਡਿਟੇਲ ਕਟਾਈ ਤਾਂ ਉਹ ਨੰਬਰ ਨਵਾਂ ਸ਼ਹਿਰ ਦਾ ਨਿਕਲਿਆ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।