ਬੀਤੇ ਦਿਨ ਹੀ ਅੰਮ੍ਰਿਤਸਰ ਦੇ ਇੱਕ ਪਿੰਡ ਮਾਹਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਮਾਹਲ ਪਿੰਡ ਵਿਖੇ ਇੱਕ ਸਾਬਕਾ ਫੌਜੀ ਦੀ ਦੁਕਾਨ ਤੇ ਇੱਕ ਔਰਤ ਵੱਲੋ ਧੰਨ ਧੰਨ ਬਾਬਾ ਦੀਪ ਸਿੰਘ ਕੱਪੜੇ ਦੀ ਦੁਕਾਨ ‘ਚ 4000 ਦੇ ਕਰੀਬ ਦਾ ਸਮਾਨ ਖਰੀਦ ਕੇ Google pay ਦੇ ਨਾਮ ਤੇ ਠੱਗੀ ਮਾਰਨ ਦੀ ਵੀਡੀਓ ਨੂੰ ਵਾਇਰਲ ਹੋਈ ਸੀ।
ਜਿਸ ਤੋਂ ਮਗਰੋਂ ਔਰਤ ਵੱਲੋਂ ਸਾਬਕਾ ਫੌਜੀ ਨਾਲ ਰਾਬਤਾ ਕਾਇਮ ਕਰਕੇ ਪੈਸੇ ਵਾਪਸ ਕੀਤੇ ਉੱਥੇ ਹੀ ਔਰਤ ਨੇ ਕਿਹਾ ਕਿ ਨੈਟਵਰਕ ਪ੍ਰੋਬਲਮ ਹੋਣ ਕਰਕੇ ਪੇਮੈਂਟ ਨਹੀਂ ਹੋਈ, ਜਿਸ ਤੋਂ ਬਾਅਦ ਮੈਂ ਵੀਡੀਓ ਵੇਖ ਕੇ ਮੈਂ ਤੁਰੰਤ ਦੁਕਾਨਦਾਰ ਨਾਲ ਸੰਪਰਕ ਕਰਕੇ ਅੱਜ ਪੈਸੇ ਵਾਪਸ ਕੀਤੇ ਹਨ ਮੇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਠੱਗੀ ਨਹੀਂ ਮਾਰੀ ਗਈ।
ਉਥੇ ਹੀ ਸਾਬਕਾ ਫੌਜੀ ਗਰਮੇਜ ਸਿੰਘ ਨੇ ਕਿਹਾ ਕਿ ਔਰਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਠੱਗੀ ਨਹੀਂ ਮਾਰੀ ਸਗੋਂ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਪੇਮੈਂਟ ਨਹੀਂ ਹੋਈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਅੱਜ ਦੁਕਾਨ ਤੇ ਆ ਕੇ ਮੈਨੂੰ ਮੇਰੇ ਪੈਸੇ ਵਾਪਸ ਕਰ ਦਿੱਤੇ ਹਨ ਤਾਂ ਮੈਂ ਔਰਤ ਦਾ ਧੰਨਵਾਦ ਕਰਦਾ ਹਾਂ ਜਿੰਨੇ ਮੇਰੇ ਮਿਹਨਤ ਦੀ ਕਮਾਈ ਵਾਪਸ ਕੀਤੀ ਹੈ।