Google Pixel 7a will be launched in India on May 11: ਭਾਰਤ ‘ਚ Google Pixel 7a ਦੇ ਲਾਂਚ ਦੀ ਪੁਸ਼ਟੀ ਹੋ ਗਈ ਹੈ। Google Pixel 7a ਨੂੰ 10 ਮਈ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕੀਤਾ ਜਾਵੇਗਾ, ਅਤੇ ਉਸ ਤੋਂ ਇੱਕ ਦਿਨ ਬਾਅਦ ਯਾਨੀ 11 ਮਈ ਨੂੰ Pixel 7a ਭਾਰਤ ਵਿੱਚ ਦਸਤਕ ਦੇਵੇਗਾ।
ਇਸ ਦੇ ਨਾਲ ਹੀ ਜਿਵੇਂ Pixel ਦੇ ਪਿਛਲੇ ਮੋਬਾਈਲ ਨਾਲ ਹੋਇਆ ਸੀ, ਇਸ ਵਾਰ ਵੀ Pixel ਨਾਲ ਜੁੜੀਆਂ ਕਈ ਜਾਣਕਾਰੀਆਂ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ। ਯੂਜ਼ਰਸ ਇਸ ਫੋਨ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ।
ਅਜੇ ਕੀਮਤ ਬਾਰੇ ਨਹੀਂ ਹੋਇਆ ਕੋਈ ਖੁਲਾਸਾ
ਗੂਗਲ ਨੇ ਟਵਿੱਟਰ ‘ਤੇ ਫੋਨ ਦੀ ਟੀਜ਼ਰ ਤਸਵੀਰ ਦੇ ਨਾਲ Pixel 7a ਲਾਂਚ ਕਰਨ ਦੀ ਤਾਰੀਖ ਦਾ ਐਲਾਨ ਕੀਤਾ। ਫੋਨ ਦਾ ਰੰਗ ਹਲਕਾ ਨੀਲਾ ਹੈ, ਇਸਦੇ ਨਾਲ ਹੀ ਇਸ ਨੂੰ ਤਿੰਨ ਹੋਰ ਕਲਰ ਆਪਸ਼ਨ ਦੇ ਨਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ। ਯੂਜ਼ਰਸ ਵ੍ਹਾਈਟ, ਬਲੈਕ ਤੇ ਬਲੂ ਕਲਰ ‘ਚ ਪਿਕਸਲ ਫੋਨ ਖਰੀਦ ਸਕਦੇ ਹਨ।
How to show excitement without shouting? Asking for a friend
Coming to @Flipkart on 11th May. pic.twitter.com/il6GUx3MmR
— Google India (@GoogleIndia) May 2, 2023
ਫੋਨ ਦੀ ਕੀਮਤ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੂਗਲ ਭਾਰਤ ‘ਚ ਆਪਣੀ ਕੀਮਤ ਕੀ ਰੱਖਦਾ ਹੈ ਤੇ ਬਾਜ਼ਾਰ ‘ਚ ਇਸ ਮੋਬਾਈਲ ਦਾ ਮੁਕਾਬਲਾ ਕਿਹੜੇ ਫੋਨਾਂ ਨਾਲ ਹੋਵੇਗਾ।
Pixel 7a ‘ਚ ਮਿਲਗੇ ਇਹ ਫੀਚਰਸ
Pixel 6a ਦੀ ਭਾਰਤ ਵਿੱਚ ਕੀਮਤ ਥੋੜੀ ਹਾਈ ਹੈ ਤੇ ਬੇਸ਼ੱਕ ਇਹ ਇੱਕ ਵਧੀਆ ਫੋਨ ਹੈ, ਪਰ ਹਾਰਡਵੇਅਰ ਦੇ ਮਾਮਲੇ ਵਿੱਚ ਇਹ ਆਪਣੇ ਵਿਰੋਧੀਆਂ ਦੇ ਸਾਹਮਣੇ ਇੰਨਾ ਆਕਰਸ਼ਕ ਨਹੀਂ ਲੱਗਦਾ। ਉਮੀਦ ਕੀਤੀ ਜਾ ਰਹੀ ਹੈ ਕਿ Pixel 7a ਨੂੰ ਬਹੁਤ ਸਾਰੇ ਬਦਲਾਅ ਅਤੇ ਸੁਧਾਰਾਂ ਦੇ ਨਾਲ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ।
Pixel 7a ਨੂੰ 90Hz AMOLED ਸਕਰੀਨ, Google ਦੀ Tensor G2 ਚਿੱਪ, 64MP OIS ਮੁੱਖ ਕੈਮਰਾ ਅਤੇ ਵਾਇਰਲੈੱਸ ਚਾਰਜਿੰਗ ਨਾਲ ਬਾਜ਼ਾਰ ‘ਚ ਲਾਂਚ ਕੀਤਾ ਜਾ ਸਕਦਾ ਹੈ। ਫ਼ੋਨ ਵਰਤਮਾਨ ਵਿੱਚ Google I/O ‘ਤੇ ਵਿਸ਼ਵ ਪੱਧਰ ‘ਤੇ ਲਾਂਚ ਹੋ ਰਿਹਾ ਹੈ, ਜਿਸ ਵਿੱਚ ਪਿਕਸਲ ਫੋਲਡ ਅਤੇ ਪਿਕਸਲ ਟੈਬਲੇਟ ਸਮੇਤ ਕਈ ਉਤਪਾਦ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h