Punjab Govt Holiday: ਪੰਜਾਬ ‘ਚ ਮਾਰਚ ਮਹੀਨੇ ਦੇ ਅਖੀਰ ਵਿੱਚ 2 ਦਿਨ ਲਈ ਸਕੂਲ ਕਾਲਜ ਬੰਦ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਅਖੀਰ ਵਿੱਚ 30 ਮਾਰਚ ਨੂੰ ਐਤਵਾਰ ਹੈ ਅਤੇ 31 ਮਾਰਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ 31 ਮਾਰਚ ਨੂੰ ਈਦ-ਉਲ-ਫਿਤਰ ਹੈ। ਜਿਸ ਦੇ ਚੱਲਦਿਆਂ ਸੂੱਬੇ ਦੇ ਸਾਰੇ ਸਰਕਾਰੀ ਅਦਾਰੇ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਸਕੂਲ ਦੇ ਬੱਚੇ ਇਸ ਛੁੱਟੀ ਨੂੰ ਲੈਕੇ ਕਾਫੀ ਖੁਸ਼ ਹਨ।