ਸੰਗਰੂਰ ਤੋਂ ਇੱਕ ਬੇਹੱਦ ਹੈਰਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਅੱਖਾਂ ਦੀ ਜਲਨ ਤੋਂ ਪ੍ਰੇਸ਼ਾਨ ਲੋਕਾਂ ਦੀ ਭੀੜ ਹਸਪਤਾਲ ਪਹੁੰਚੀ।
ਦੱਸ ਦੇਈਏ ਕਿ ਅੱਜ ਸੰਗਰੂਰ ਦੇ ਵਿੱਚ ਲਗਭਗ ਹਜਾਰ ਤੋਂ ਉੱਪਰ ਬੰਦਿਆਂ ਦੀ ਭੀੜ ਵਾਲਾ ਦਾ ਟਰੀਟਮੈਂਟ ਕਰਵਾਉਣ ਲਈ ਮਾਤਾ ਕਾਲੀ ਮਾਤਾ ਮੰਦਿਰ ਪਹੁੰਚੀ ਸੀ। ਜਾਣਕਾਰੀ ਅਨੁਸਾਰ ਖੰਨਾ ਸ਼ਹਿਰ ਤੋਂ ਇੱਕ ਬੰਦਾ ਆਇਆ ਸੀ ਜੋ ਕਿ ਦਾਅਵਾ ਕਰਦਾ ਹੈ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਬਾਲ ਆ ਜਾਣਗੇ।
ਪਰ ਸੰਗਰੂਰ ਦੇ ਸਿਫਲ ਸਿਵਿਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ ਜਿਨਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਦਰਦ ਹੋ ਰਿਹਾ ਹੈ।
ਇਸ ਘਟਨਾ ‘ਤੇ ਸੰਗਰੂਰ ਦੀ ਸਿਵਿਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ 20 ਦੇ ਕਰੀਬ ਮਰੀਜ਼ ਆਏ ਹਨ ਜਿਨਾਂ ਦੇ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਹੈ ਤੇ ਬਹੁਤ ਜਿਆਦਾ ਦਰਦ ਕਰ ਰਿਹਾ ਸੀ ਅਸੀਂ ਦਵਾਈ ਦੇ ਦਿੱਤੀ ਹੈ ਤੇ ਉਹਨਾਂ ਨੂੰ ਸਵੇਰੇ ਅੱਖਾਂ ਦੇ ਡਾਕਟਰ ਨੂੰ ਦਿਖਾਉਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ਾਂ ਨੇ ਸਾਨੂੰ ਕਿਹਾ ਹੈ ਕਿ ਅਸੀਂ ਸਿਰ ਉੱਤੇ ਬਾਲ ਉੱਗਣ ਦੀ ਅੱਜ ਇੱਕ ਕੈਂਪ ਲੱਗਿਆ ਸੀ ਉਸ ਦੀ ਦਵਾਈ ਲਵਾਈ ਸੀ ਜਿਸ ਕਾਰਨ ਸਾਡੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ। ਪਰ ਡਾਕਟਰ ਦਾ ਕਹਿਣਾ ਹੈ ਕਿ ਬਿਨਾਂ ਜਾਂਚ ਪਰਖ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਇਫੈਕਟ ਹੋ ਸਕਦੀ ਹੈ।