IPL 2023 Final, Chennai Super Kings vs Gujarat Titans: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ 28 ਮਈ 2023 ਨੂੰ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਟਾਈਟਲ ਮੈਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 31 ਮਾਰਚ ਨੂੰ ਸ਼ੁਰੂ ਹੋਇਆ ਸੀ ਤੇ 59 ਦਿਨਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਆਈਪੀਐਲ ਨੂੰ ਇਸ ਸੀਜ਼ਨ ਦਾ ਜੇਤੂ ਮਿਲ ਜਾਵੇਗਾ।
ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ‘ਚ ਸੀਐਸਕੇ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰਨਗੇ ਜਦਕਿ ਗੁਜਰਾਤ ਟਾਈਟਨਸ ਦੀ ਅਗਵਾਈ ਹਾਰਦਿਕ ਪੰਡਿਯਾ ਕਰਨਗੇ। ਇਨ੍ਹਾਂ 59 ਦਿਨਾਂ ‘ਚ 73 ਮੈਚ ਖੇਡੇ ਗਏ ਅਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਬੇਹੱਦ ਮੁਸ਼ਕਲ ਸਫਰ ‘ਚੋਂ ਲੰਘ ਕੇ ਫਾਈਨਲ ‘ਚ ਪਹੁੰਚਣ ‘ਚ ਕਾਮਯਾਬ ਰਹੀਆਂ। ਫਾਈਨਲ ਮੈਚ ਦੀਆਂ ਇੱਕ ਲੱਖ ਤੋਂ ਵੱਧ ਟਿਕਟਾਂ ਵੀ ਵਿਕ ਚੁੱਕੀਆਂ ਹਨ।
ਪਿੱਚ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੀ ਕਾਫੀ ਮਦਦ ਕਰਦੀ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਤੋਂ ਬਿਲਕੁਲ ਉਲਟ ਮਾਹੌਲ ਹੋਵੇਗਾ। ਜੇਕਰ ਤੇਜ਼ ਗੇਂਦਬਾਜ਼ਾਂ ਲਈ ਰਫ਼ਤਾਰ ਤੇ ਉਛਾਲ ਹੈ ਤਾਂ ਆਊਟਫੀਲਡ ਵੀ ਤੇਜ਼ ਹੋਵੇਗੀ। ਇਸ ਪਿੱਚ ‘ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਸ਼ਾਮ ਨੂੰ ਤ੍ਰੇਲ ਵੀ ਅਹਿਮ ਭੂਮਿਕਾ ਨਿਭਾਏਗੀ।
ਨਰਿੰਦਰ ਮੋਦੀ ਮੈਦਾਨ ‘ਤੇ ਇਸ ਸੀਜ਼ਨ ‘ਚ ਕੁੱਲ ਅੱਠ ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਗੁਜਰਾਤ ਨੇ ਪੰਜ ਜਿੱਤੇ ਤੇ ਤਿੰਨ ਹਾਰੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਪੰਜ ਵਾਰ ਜਿੱਤ ਦਰਜ ਕੀਤੀ ਹੈ ਜਦਕਿ ਪਿੱਛਾ ਕਰਨ ਵਾਲੀ ਟੀਮ ਤਿੰਨ ਵਾਰ ਜਿੱਤੀ ਹੈ। ਇਸ ਮੈਦਾਨ ‘ਤੇ ਗੁਜਰਾਤ ਅਤੇ ਚੇਨਈ ਵਿਚਾਲੇ ਸਿਰਫ ਇਕ ਮੈਚ ਖੇਡਿਆ ਗਿਆ ਹੈ, ਜਿਸ ‘ਚ ਗੁਜਰਾਤ ਨੇ ਜਿੱਤ ਦਰਜ ਕੀਤੀ ਹੈ।
ਮੌਸਮ ਦੀ ਸਥਿਤੀ
ਐਤਵਾਰ ਨੂੰ ਅਹਿਮਦਾਬਾਦ ਵਿੱਚ ਬੱਦਲ ਛਾਏ ਰਹਿਣਗੇ, ਦੁਪਹਿਰ ਤੱਕ ਹਵਾ ਚੱਲਦੀ ਰਹੇਗੀ। ਮੀਂਹ ਦੀ ਸੰਭਾਵਨਾ 2% ਹੈ। ਤਾਪਮਾਨ 39 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11
ਗੁਜਰਾਤ ਟਾਇਟਨਸ: ਹਾਰਦਿਕ ਪੰਡਿਯਾ (ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਰਾਹੁਲ ਤਿਵਾਤੀਆ, ਵਿਜੇ ਸ਼ੰਕਰ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ ਅਤੇ ਜੋਸ਼ੂਆ ਲਿਟਲ।
ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਮਹਿਸ਼ ਤੀਕਸ਼ਾਨਾ, ਮੈਥਿਸ਼ ਪਥੀਰਾਨਾ ਅਤੇ ਤੁਸ਼ਾਰ ਦੇਸ਼ਪਾਂਡੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h