ਗੁਰਦਾਸਪੁਰ ਪੁਲਿਸ ਦੇ ਥਾਣਾ ਦੋਰਾਂਗਲਾ ਅਧੀਨ ਪੁਲਿਸ ਵੱਲੋਂ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ‘ਚ ਪੁਲਿਸ ਵੱਲੋਂ ਤਸਕਰੀ ਸ਼ਾਮਿਲ ਤਿੰਨ ਦੋਸ਼ੀਆਂ ਨੂੰ 255,ਗ੍ਰਾਮ ਹੈਰੋਇਨ ਸਮੇਤ ਗਿਰਫਤਾਰ ਹੈ।
ਜਾਣਕਾਰੀ ਅਨੁਸਾਰ ਆਰੋਪੀ 1 ਮਹੀਨੇ ਪਹਿਲਾਂ 2 ਕਿੱਲੋ ਹੀਰੋਈਨ ਅਤੇ 2 ਪਿਸਤਲਾ ਪਹਿਲਾਂ ਵੀ ਡਰੋਨ ਦੇ ਜਰੀਏ ਮੰਗਵਾ ਚੁੱਕੇ ਹਨ ਪੁਲਿਸ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਦਾ ਬਾਰਡਰ ਤੇ ਸਮਗਲਿੰਗ ਦੇ ਵਿੱਚ ਵੀ ਅਹਿਮ ਰੋਲ ਸਾਹਮਣੇ ਆਇਆ।
ਪੁਲਿਸ ਅਧਿਕਾਰੀ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੁੱਛ ਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SP ਗੁਰਦਾਸਪੁਰ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕੱਲ CIA ਸਟਾਫ ਵਲੋਂ ਇਕ ਨਾਕੇਬੰਦੀ ਦੌਰਾਨ 3 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਜਿਨ੍ਹਾਂ ਵਿਚੋਂ ਇੱਕ ਨਬਾਲਗ ਹੈ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕੇ ਇਹ ਲੋਕ ਜੇਲ ਵਿੱਚ ਬੈਠੇ ਇੱਕ ਨਸ਼ਾ ਸਮਗਲਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਜਿਸਨੇ ਪਾਕਿਸਤਾਨ ਵਿੱਚ ਬੈਠੇ ਕਿਸੇ ਨਸਾ ਸਮਗਲਰ ਕੋਲੋਂ ਇੱਕ ਮਹੀਨਾ ਪਹਿਲਾਂ ਵੀ ਡਰੋਨ ਦੇ ਜ਼ਰੀਏ 2 ਕਿਲੋਗ੍ਰਾਮ ਹੀਰੋਇਨ ਅਤੇ ਦੋ ਪਿਸਤਲਾ ਮਗਵਾਇਆ ਸਨ ਜੋ ਉਸ ਸਮੇ ਪੁਲਿਸ ਨੇ ਬਰਾਮਦ ਕਰ ਲਈਆ ਸਨ।
ਜਿਸ ਮਾਮਲੇ ਵਿੱਚ ਇਹ ਤਿੰਨੋ ਲੋਕ ਆਰੋਪੀ ਸਨ ਇਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਹੁਣ ਫਿਰ ਇਨ੍ਹਾਂ ਨੂੰ 255 ਗ੍ਰਾਮ ਹੀਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਪੁਛਤਾਛ ਕੀਤੀ ਜਾ ਰਹੀ ਹੈ।