Gurdaspur News: ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਖੋਖਰ ਫੌਜੀਆਂ ਇਸ ਗੱਲ ਲਈ ਪਛਾਣਿਆ ਜਾਂਦਾ ਹੈ ਕਿਉਂਕਿ ਪਿੰਡ ‘ਚੋਂ ਸਭ ਤੋਂ ਜ਼ਿਆਦਾ ਫੌਜ਼ੀ ਹੋਏ ਹਨ। ਦੱਸ ਦਈਏ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋ ਲੈ ਕੇ ਅੱਜ ਤੱਕ ਵੱਡੀ ਗਿਣਤੀ ‘ਚ ਲੋਕ ਦੇਸ਼ ਦੀ ਰੱਖਿਆ ਲਈ ਫੌਜ ‘ਚ ਤਾਇਨਾਤ ਹਨ। ਇਸ ਦੇ ਨਾਲ ਹੀ ਹੁਣ ਤੱਕ ਕਈ ਸਾਬਕਾ ਫੌਜੀ ਅਫਸਰ ਸੇਵਾ ਮੁਕਤ ਹੋ ਚੁੱਕੇ ਹਨ ਤੇ ਕਈਆਂ ਨੇ ਮੈਡਲ ਵੀ ਜਿੱਤੇ।
ਹੁਣ ਇਸ ਪਿੰਡ ਦੇ ਹੀ ਇੱਕ ਫੌਜੀ ਪਰਿਵਾਰ ਦੇ ਨੌਜਵਾਨ ਆਪਣੇ ਪਰਿਵਾਰ ਅਤੇ ਪਿੰਡ ਦੀ ਇਸ ਰਵਾਇਤ ਨੂੰ ਅਗੇ ਲੈਕੇ ਗਿਆ ਹੈ। ਜੋ ਭਾਰਤ ਨਹੀਂ ਸਗੋਂ ਕੈਨੇਡਾ ਦੀ ਧਰਤੀ ‘ਤੇ ਆਰਮੀ ‘ਚ ਭਰਤੀ ਹੋਇਆ ਹੈ। ਨੌਜਵਾਨ ਜੈਦੀਪ ਸਿੰਘ ਕੈਨੇਡਾ ‘ਚ ਫੌਜੀ ਅਫਸਰ ਬਣਿਆ ਹੈ। ਜਿਸ ਤੋਂ ਬਾਅਦ ਜੱਦੀ ਪਿੰਡ ਖੋਖਰ ਫੌਜੀਆਂ ਪਹੁੰਚਣ ‘ਤੇ ਪਰਿਵਾਰ ਵਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਸਾਬਕਾ ਫੌਜੀਆਂ ਵਲੋਂ ਵੀ ਨੌਜਵਾਨ ਨੂੰ ਸਨਮਾਨਿਤ ਕੀਤਾ ਗਿਆ।
ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜੀਆਂ, ਫੌਜੀਆਂ ਦਾ ਪਿੰਡ ਤੇ ਪੰਜਾਬੀ ਐਕਟਰ ਗੁਰਪ੍ਰੀਤ ਘੁੱਗੀ ਦਾ ਜੱਦੀ ਪਿੰਡ ਵਜੋਂ ਵੀ ਪਹਿਚਾਣ ਰੱਖਦਾ ਹੈ। ਇਥੋਂ ਦੇ ਜੈਦੀਪ ਸਿੰਘ ਨੇ ਕੈਨੇਡਾ ਆਰਮੀ ‘ਚ ਲੈਫਟੀਨੈਂਟ ਭਰਤੀ ਹੋ ਕੇ ਹੁਣ ਸੂਬੇ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਬਾਰੇ ਜੈਦੀਪ ਨੇ ਦੱਸਿਆ ਕਿ ਜਦੋਂ ਉਹ ਆਪਣੇ ਮਾਤਾ ਪਿਤਾ ਨਾਲ 2010 ‘ਚ ਕੈਨੇਡਾ ਗਿਆ ਤਾਂ ਬਹੁਤ ਛੋਟਾ ਸੀ ਅਤੇ ਉਦੋਂ ਤੋਂ ਉਸ ਨੂੰ ਪਰਿਵਾਰ ਅਤੇ ਪਿੰਡ ‘ਚ ਫੌਜੀਆਂ ਨੂੰ ਦੇਖ ਫੌਜ ‘ਚ ਭਰਤੀ ਹੋਣ ਦਾ ਜਜ਼ਬਾ ਸੀ। ਉਸ ਕੋਲ ਕੈਨੇਡਾ ‘ਚ ਨੌਕਰੀ ਕਰਨ ਲਈ ਹੋਰ ਵੀ ਮੌਕੇ ਸੀ ਪਰ ਉਸਨੇ ਆਰਮੀ ਹੀ ਜੋਇਨ ਕਰਨ ਦਾ ਟੀਚਾ ਰੱਖਿਆ।
ਉਥੇ ਹੀ ਜੈਦੀਪ ਨਾਲ ਕੈਨੇਡਾ ਤੋਂ ਉਸਦੀ ਮਾਂ ਵੀ ਆਪਣੇ ਬੇਟੇ ਨਾਲ ਪਿੰਡ ਪਹੁੰਚੇ। ਇਸ ਮੌਕੇ ਪਰਿਵਾਰ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ। ਜੈਦੀਪ ਦੀ ਮਾਂ ਦਾ ਕਹਿਣਾ ਸੀ ਕਿ ਬੇਟੇ ਨੇ ਜੋ ਚੁਣਿਆ ਹੈ ਉਹ ਉਸਦੀ ਆਪਣੀ ਇੱਛਾ ਸੀ ਤੇ ਉਹਨਾਂ ਵਲੋਂ ਵੀ ਆਪਣੇ ਪੁੱਤ ਦਾ ਪੂਰਾ ਸਾਥ ਦਿੱਤਾ। ਉੱਥੇ ਹੀ ਜੈਦੀਪ ਦੇ ਚਾਚਾ ਪੰਜਾਬ ਪੁਲਿਸ ਆਧਿਕਾਰੀ ਭਗਤ ਸਿੰਘ ਤੇ ਹੋਰਨਾਂ ਪਿੰਡ ਦੇ ਸਾਬਕਾ ਫੌਜੀ ਅਫਸਰਾਂ ਨੇ ਜੈਦੀਪ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ‘ਚ ਵੀ ਉਨ੍ਹਾਂ ਦੇ ਪਿੰਡ ਦਾ ਨਾਂਅ ਫੌਜੀਆਂ ਦੇ ਪਿੰਡ ਵਜੋਂ ਜੈਦੀਪ ਨੇ ਕਾਇਮ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h