ਕੋਰੋਨਾ ਤੋਂ ਬਾਅਦ ਹੁਣ ਫਿਰ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਹੋਟਲਾਂ, ਰਿਜ਼ੋਰਟਾਂ ਤੋਂ ਲੈ ਕੇ ਬੈਂਕੁਏਟ ਹਾਲ ਤੱਕ ਸਭ ਭਰੇ ਹੋਏ ਹਨ ਪਰ ਕੋਰੋਨਾ ਕਾਰਨ ਇਨ੍ਹਾਂ ਸਮਾਗਮਾਂ ਵਿੱਚ ਮਹਿਮਾਨਾਂ ਦੀ ਗਿਣਤੀ ਜ਼ਰੂਰ ਘਟੀ ਹੈ। ਪੰਜਾਬ ‘ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ।ਲੋਕ ਆਪਣੇ ਬੱਚਿਆਂ ਦੇ ਵਿਆਹ ਬੜੇ ਧੂਮ-ਧਾਮ ਨਾਲ ਕਰ ਰਹੇ ਹਨ।
ਕਈ ਲੋਕ ਵੱਡੇ ਵੱਡੇ ਹੋਟਲਾਂ, ਰੈਸਟੋਰੈਂਟਾਂ, ਰਿਜ਼ੋਰਟਾਂ ਵਿਆਹਾਂ ਲਈ ਬੁੱਕ ਕਰਦੇ ਹਨ।ਕਹਿੰਦੇ ਹਨ ਕਿ ਇੱਕ ਬਾਪ ਆਪਣੀ ਧੀ ਦੇ ਵਿਆਹ ਲਈ ਉਸਦੇ ਬਚਪਨ ਤੋਂ ਹੀ ਪਾਈ ਪਾਈ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਮੁੰਡੇ ਵਾਲਿਆਂ ਦੀ ਆਓ-ਭਗਤ ‘ਚ ਕੋਈ ਕਮੀ ਨਾ ਰਹਿ ਜਾਵੇ।ਪਰ ਜੇਕਰ ਇੰਨਾ ਪੈਸਾ ਖਰਚਣ ਦੇ ਬਾਵਜੂਦ ਵੀ ਕੁੜੀ ਵਾਲਿਆਂ ਨੂੰ ਰਿਸ਼ਤੇਦਾਰਾਂ ਦੇ ਤਾਹਣੇ-ਮਿਹਣੇ ਸੁਣਨੇ ਪੈਣ ਤਾਂ ਮਾਂ-ਪਿਓ ਵਿਚਾਰੇ ਸਾਰੀ ਜ਼ਿੰਦਗੀ ਪਛਤਾਉਂਦੇ ਹਨ।
ਅਜਿਹੀ ਹੀ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਿਓ ਵਲੋਂ ਆਪਣੀ ਧੀ ਦਾ ਵਿਆਹ ਵੱਡੇ ਰੈਸਟੋਰੈਂਟ ‘ਚ ਕੀਤਾ ਜਾਂਦਾ ਹੈ ਤੇ ਰਿਸ਼ਤੇਦਾਰਾਂ ਦੇ ਖਾਣ-ਪੀਣ ਲਈ ਵਧੀਆ ਪ੍ਰਬੰਧ ਕੀਤਾ।ਦੱਸ ਦੇਈਏ ਕਿ ਪੀੜਤਾਂ ਦਾ ਕਹਿਣਾ ਹੈ ਕਿ 2400 ਦੀ ਪਲੇਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਹੋਟਲ ਵਾਲਿਆਂ ਨੇ ਪੂਰੀ ਖਾਣ ਪੀਣ ਦਾ ਪ੍ਰਬੰਧ ਨਹੀਂ ਕੀਤਾ।ਜਿਸ ਕਾਰਨ ਅੱਧੇ ਰਿਸ਼ਤੇਦਾਰਾਂ ਨੂੰ ਬਿਨ੍ਹਾਂ ਰੋਟੀ ਖਾਦੇ ਹੀ ਵਿਆਹ ਤੋਂ ਜਾਣਾ ਪਿਆ।ਜਿਸ ਕਾਰਨ ਧੀ ਵਾਲਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।