New Year Celebration 2023: ਕੁਝ ਘੰਟਿਆਂ ਬਾਅਦ ਨਵਾਂ ਸਾਲ ਦਸਤਕ ਦੇਵੇਗਾ ਅਤੇ ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਜਸ਼ਨ ਦਾ ਮਾਹੌਲ ਹੋਵੇਗਾ। ਭਾਵੇਂ ਨਵੇਂ ਸਾਲ ਦੀ ਸ਼ੁਰੂਆਤ ਦੁਨੀਆ ਭਰ ‘ਚ ਹੋਵੇਗੀ ਪਰ ਪਹਿਲੀ ਜਨਵਰੀ ਨੂੰ ਜਿੱਥੇ ਸੂਰਜ ਦੀ ਪਹਿਲੀ ਕਿਰਨ ਦੁਨੀਆ ‘ਚ ਸਭ ਤੋਂ ਪਹਿਲਾਂ ਡਿੱਗੇਗੀ, ਉੱਥੇ ਹੀ ਜਸ਼ਨ ਵੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗਾ।
ਇਸ ਵਾਰ ਰੂਸ ਅਤੇ ਯੂਕਰੇਨ ਯੁੱਧ, ਕੋਰੋਨਾ ਮਹਾਮਾਰੀ ਤੋਂ ਇਲਾਵਾ ਦੁਨੀਆ ਭਰ ਵਿਚ ਚੱਲ ਰਹੇ ਕਈ ਵੱਖ-ਵੱਖ ਸੰਘਰਸ਼ਾਂ ਦੇ ਵਿਚਕਾਰ ਨਵਾਂ ਸਾਲ ਦਸਤਕ ਦੇ ਰਿਹਾ ਹੈ। ਲੋਕ ਸਾਰੀਆਂ ਮੁਸੀਬਤਾਂ ਨੂੰ ਭੁੱਲ ਕੇ ਨਵਾਂ ਸਾਲ ਮਨਾਉਣਗੇ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਵਾਂ ਸਾਲ ਪੂਰੀ ਦੁਨੀਆ ‘ਚ ਇੱਕੋ ਸਮੇਂ ‘ਤੇ ਨਹੀਂ ਮਨਾਇਆ ਜਾਂਦਾ।
ਦੁਨੀਆ ਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦੈ ਨਵਾਂ ਸਾਲ
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਨਵੇਂ ਸਾਲ ਦੀ ਸ਼ੁਰੂਆਤ ਆਪੋ-ਆਪਣੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨਾਲ ਹੋਵੇਗੀ। ਨਵੇਂ ਸਾਲ ਨੂੰ ਲੈ ਕੇ ਹਰ ਦੇਸ਼ ਦੇ ਵੱਖ-ਵੱਖ ਵਿਸ਼ਵਾਸ ਅਤੇ ਰੀਤੀ-ਰਿਵਾਜ ਹੁੰਦੇ ਹਨ। ਇਸ ਤੋਂ ਇਲਾਵਾ ਕੁਝ ਦੇਸ਼ਾਂ ਵਿਚ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ।
ਪਹਿਲਾਂ ਇਹ ਦੇਸ਼ ਮਨਾਏਗਾ ਨਵਾਂ ਸਾਲ
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਓਸ਼ੇਨੀਆ ਦੁਨੀਆ ਦਾ ਪਹਿਲਾ ਸਥਾਨ ਹੈ। ਟੋਂਗਾ, ਕਿਰੀਬਾਤੀ ਅਤੇ ਸਮੋਆ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂ ਦੇਸ਼ ਹਨ। ਇਹ ਨਵੇਂ ਕੈਲੰਡਰ ਸਾਲ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਦੇਸ਼ ਹਨ। ਇੱਥੇ 1 ਜਨਵਰੀ ਦਾ ਜਸ਼ਨ 31 ਦਸੰਬਰ ਨੂੰ ਸਵੇਰੇ 10 ਵਜੇ GMT ਜਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
ਇਸ ਦੇਸ਼ ਵਿੱਚ ਸਭ ਤੋਂ ਆਖਰ ‘ਚ ਮਨਾਇਆ ਜਾਵੇਗਾ ਨਵੇਂ ਸਾਲ ਦੀ ਜਸ਼ਨ
ਸੰਯੁਕਤ ਰਾਜ ਅਮਰੀਕਾ ਦੇ ਨੇੜੇ ਇੱਕ ਥਾਂ ਜਿਸਨੂੰ ਬੇਕਰ ਆਈਲੈਂਡ ਤੇ ਹਾਉਲੈਂਡ ਕਿਹਾ ਜਾਂਦਾ ਹੈ, ਨਵੇਂ ਸਾਲ ਦਾ ਸਵਾਗਤ ਕਰਨ ਲਈ ਦੁਨੀਆ ਦਾ ਆਖਰੀ ਸਥਾਨ ਹੈ। ਜਦੋਂ ਭਾਰਤ ਵਿੱਚ ਸ਼ਾਮ ਦੇ 5.30 ਵਜੇ ਹੋਣਗੇ, ਤਾਂ ਇਨ੍ਹਾਂ ਬੇਆਬਾਦ ਟਾਪੂਆਂ ‘ਤੇ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ। ਉਸ ਸਮੇਂ GMT ਦਾ ਸਮਾਂ ਦੁਪਹਿਰ 12 ਵਜੇ ਦੇ ਕਰੀਬ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h