ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਨੂੰ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਪੰਜਵੇਂ ਸਲਾਨਾ ਪੁਰਸਕਾਰ 2022 ਵਿੱਚ ਕ੍ਰਮਵਾਰ ਸਾਲ 2022 ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਲਈ ਬਲਬੀਰ ਸਿੰਘ ਸੀਨੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਾਰਦਿਕ ਅਤੇ ਸਵਿਤਾ ਦੇ ਨਾਵਾਂ ਦਾ ਐਲਾਨ ਹੁੰਦੇ ਹੀ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਚਮਕਦੀ ਟਰਾਫੀ ਤੋਂ ਇਲਾਵਾ ਦੋਵਾਂ ਨੂੰ 25-25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਪੁਰਸਕਾਰ ਸਮਾਰੋਹ ਦੀ ਸ਼ੁਰੂਆਤ 2021 ਅਤੇ 2022 ਲਈ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਨਾਲ ਹੋਈ।

ਹਾਕੀ ਦੇ ਮਹਾਨ ਖਿਡਾਰੀ ਅਤੇ 1956 ਮੈਲਬੌਰਨ ਓਲੰਪਿਕ ਦੀ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ ਅਮਿਤ ਸਿੰਘ ਬਖਸ਼ੀ ਨੂੰ 2021 ਲਈ ਹਾਕੀ ਇੰਡੀਆ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ

ਜਦੋਂ ਕਿ ਹਰਮਨਪ੍ਰੀਤ ਸਿੰਘ ਅਤੇ ਸਵਿਤਾ ਨੂੰ 2021 ਲਈ ਸਾਲ ਦਾ ਸਰਵੋਤਮ ਖਿਡਾਰੀ (ਪੁਰਸ਼ ਅਤੇ ਔਰਤ) ਪੁਰਸਕਾਰ ਮਿਲਿਆ।

ਸਾਲ 2022 ਲਈ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ, ਜਿਸ ਵਿੱਚ 30 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਟਰਾਫੀ ਹੈ, ਗੁਰਬਖਸ਼ ਸਿੰਘ ਨੂੰ ਹਾਕੀ ਦੀ ਖੇਡ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ।
