ਨਾਭਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਵੱਲੋਂ ਕੀਤੀ ਅਚਨਚੇਤ ਚੈਕਿੰਗ, ਮਰੀਜ਼ਾਂ ਦਾ ਜਾਣਿਆ ਹਾਲ ਚਾਲ, ਮੰਤਰੀ ਬਲਵੀਰ ਸਿੰਘ ਦਾ ਵੱਡਾ ਬਿਆਨ ਪੰਜਾਬ ਭਰ ਦੇ ਵਿੱਚ 881 ਮੁਹੱਲਾ ਕਲੀਨਿਕ ਹਨ। ਜੋਂ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹਨ, ਉਹਨਾਂ ਵਿੱਚ ਵੀ ਜਲਦ ਹੀ ਮੁਹੱਲਾ ਕਲੀਨਿਕ ਪੈਟਰਨ ਤੇ ਭਰਤੀ ਕਰਕੇ ਪਿੰਡ ਵਾਸੀਆਂ ਦੀ ਸਹੂਲਤ ਦੇ ਲਈ ਦਵਾਈਆਂ, ਹਰੇਕ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ।
ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦੇ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੇ ਦੌਰਾਨ ਹਸਪਤਾਲ ਦੇ ਵਿੱਚ ਸਾਰਾ ਸਟਾਫ ਮੌਜੂਦ ਸੀ। ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸਾਰੇ ਹੀ ਮਰੀਜ਼ਾਂ ਨੂੰ ਡਾਕਟਰ ਚੈੱਕ ਕਰ ਰਹੇ ਸਨ ਮੈਂ ਇਹ ਚੈੱਕ ਕੀਤਾ।
ਮੈਂ ਪੰਜਾਬ ਭਰ ਦੇ ਹਸਪਤਾਲਾਂ ਦੇ ਵਿੱਚ ਜਾ ਰਿਹਾ ਹਾਂ, ਮਰੀਜ਼ਾਂ ਨੂੰ ਦਵਾਈਆਂ ਵੀ ਹਸਪਤਾਲ ਦੇ ਅੰਦਰੋਂ ਹੀ ਮਿਲ ਰਹੀਆਂ ਹਨ। ਪਰ 100 ਫੀਸਦੀ ਦਵਾਈਆਂ ਅੰਦਰੋਂ ਨਹੀਂ ਮਿਲ ਰਹੀਆਂ ਅਸੀਂ 100 ਫੀਸਦੀ ਦਵਾਈਆਂ ਹੀ ਅੰਦਰੋਂ ਦੇਣ ਦਾ ਮਕਸਦ ਨੂੰ ਪੂਰਾ ਕਰਾਂਗੇ ਅਤੇ ਫਰੀ ਦਵਾਈਆਂ ਮੁਹਈਆ ਕਰਾਵਾਂਗੇ। ਜੇ ਸਾਨੂੰ ਲੋੜ ਪਈ ਤਾਂ ਮਰੀਜ਼ਾਂ ਨੂੰ ਡਾਕਟਰ ਆਪ ਦਵਾਈਆਂ ਖਰੀਦ ਕੇ ਦੇਣਗੇ। ਜਿਹੜਾ ਮਰੀਜ਼ ਹੋਵੇਗਾ ਉਹ ਆਪ ਦਵਾਈ ਖਰੀਦਣ ਨਹੀਂ ਜਾਵੇਗਾ।
ਸੂਬੇ ਭਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਅਤੇ ਸਟਾਫ ਦੀ ਭਰਤੀ ਦੇ ਲਈ ਕੈਬਨਿਟ ਦੇ ਵਿੱਚ ਮਨਜ਼ੂਰੀ ਦੇ ਦਿੱਤਾ ਹੈ ਤੇ ਜਲਦ ਹੀ ਦੋ ਢਾਈ ਮਹੀਨੇ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ।
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਭਰ ਦੇ ਵਿੱਚ 881 ਮੁਹੱਲਾ ਕਲੀਨਿਕ ਹਨ। ਜੋਂ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹਨ, ਉਹਨਾਂ ਵਿੱਚ ਵੀ ਜਲਦ ਹੀ ਮੁਹੱਲਾ ਕਲੀਨਿਕ ਪੈਟਰਨ ਤੇ ਭਰਤੀ ਕਰਕੇ ਪਿੰਡ ਵਾਸੀਆਂ ਦੀ ਸਹੂਲਤ ਦੇ ਲਈ ਦਵਾਈਆਂ, ਹਰੇਕ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ।
ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ SMO ਡਾਕਟਰ ਵੀਨੂ ਗੋਇਲ ਨੇ ਕਿਹਾ ਕਿ ਅੱਜ ਅਚਨਚੇਤ ਨਾਭਾ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਦੇ ਵੱਲੋਂ ਚੈਕਿੰਗ ਕੀਤੀ ਗਈ ਅਤੇ ਸਾਰਾ ਸਟਾਫ ਡਿਊਟੀ ਤੇ ਮੌਜੂਦ ਸੀ।