ਸਰੀਰ ‘ਚ ਕੋਲੈਸਟਰਾਲ ਦੋ ਤਰ੍ਹਾਂ ਦੇ ਹੁੰਦੇ ਹਨ ਮਾੜੇ ਅਤੇ ਚੰਗੇ। ਮਾੜੇ ਕੋਲੈਸਟਰਾਲ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੁੰਦੇ ਹਨ, ਇਸ ਦੀ ਵਜ੍ਹਾ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਹਾਰਟ ਅਟੈਕ, ਟ੍ਰਿਪਲ ਵੇਸਲ ਡਿਜੀਜ਼ ਅਤੇ ਕੋਰੋਨਰੀ ਆਰਟਰੀ ਡਿਜੀਜ਼ ਦਾ ਖਤਰਾ ਪੈਦਾ ਹੋ ਜਾਂਦਾ ਹੈ। ਉਧਰ ਗੁੱਡ ਕੋਲੈਸਟਰਾਲ ਦੀ ਗੱਲ ਕਰੀਏ ਤਾਂ ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਆਓ ਨਜ਼ਰ ਮਾਰਦੇ ਹਾਂ ਇਸ ‘ਤੇ…
ਕੀ ਹਨ ਚੰਗੇ ਕੋਲੈਸਟਰਾਲ?
ਕੋਲੈਸਟਰਾਲ ਨੂੰ ਹਮੇਸ਼ਾ ਇਕ ਨਕਾਰਾਤਮਕ ਸ਼ਬਦ ਦੇ ਰੂਪ ‘ਚ ਵਰਤੋਂ ਕੀਤਾ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਕੋਲੈਸਟਰਾਲ ਹੈਲਦੀ ਹੋਣ ਦੇ ਨਾਲ-ਨਾਲ ਸਰੀਰ ਲਈ ਬਹੁਤ ਜ਼ਰੂਰੀ ਵੀ ਹਨ। ਕੋਲੈਸਟਰਾਲ ਇਕ ਘਟਕ ਹੈ ਜਿਸ ਦੀ ਮਦਦ ਨਾਲ ਸਾਡਾ ਸਰੀਰ ਹਾਰਮੋਨਸ ਦਾ ਉਤਪਾਦਨ ਅਤੇ ਪੋਸ਼ਕ ਤੱਤਾਂ ਨੂੰ ਸਿੰਥੈਸਾਈਜ਼ ਕਰਦਾ ਹੈ। ਕੋਲੈਸਟਰਾਲ ਸਾਡੇ ਡਾਈਜੇਸ਼ਨ ‘ਚ ਵੀ ਮੁੱਖ ਰੋਲ ਅਦਾ ਕਰਦਾ ਹੈ।
ਸਰੀਰ ਨੂੰ ਕਿੰਝ ਮਿਲਦੇ ਹਨ ਕੋਲੈਸਟਰਾਲ ?
ਕੋਲੈਸਟਰਾਲ ਲੀਵਰ ‘ਚ ਬਣਦਾ ਹੈ, ਇਸ ਦੇ ਨਾਲ ਸਾਡੇ ਵਲੋਂ ਖਾਧੇ ਜਾਣ ਵਾਲੇ ਭੋਜਨ ‘ਚ ਵੀ ਕੋਲੈਸਟਰਾਲ ਮੌਜੂਦ ਹੁੰਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜੇ-ਕਿਹੜੇ ਤਰੀਕੇ ਨਾਲ ਜਿਸ ਦੀ ਮਦਦ ਨਾਲ ਖੂਨ ‘ਚ ਚੰਗੇ ਕੋਲੈਸਟਰਾਲ ਨੂੰ ਵਾਧਾ ਅਤੇ ਮਾੜੇ ਕੋਲੈਸਟਰਾਲ ਨੂੰ ਘੱਟ ਕੀਤਾ ਜਾ ਸਕਦਾ ਹੈ।
ਐੱਚ ਡੀ.ਐੱਲ. ਦੇ ਬਾਰੇ ਜਾਣੋ
ਗ੍ਰੇਟਰ ਨੋਇਡਾ ਦੇ ਮਸ਼ਹੂਰ ਡਾਈਟੀਸ਼ੀਅਨ ਨੇ ਦੱਸਿਆ ਕਿ ਗੁੱਡ ਕੋਲੈਸਟਰਾਲ ਉਹ ਤੱਤ ਹਨ ਜੋ ਸਰੀਰ ‘ਚ ਵੱਖ-ਵੱਖ ਕੰਮਾਂ ‘ਚ ਸਹਾਇਤਾ ਕਰਦਾ ਹੈ। ਇਸ ਨੂੰ ਐੱਚ.ਡੀ.ਐੱਲ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਪੂਰਾ ਨਾਂ ਹਾਈ ਡੈਂਸਿਟੀ ਲਿਪੋਪ੍ਰੋਟੀਨ। ਕੋਲੈਸਟਰਾਲ ਸਰੀਰ ਵਲੋਂ ਨਿਰਮਿਤ ਹੁੰਦਾ ਹੈ ਅਤੇ ਕੁਝ ਖਾਧ ਪਦਾਰਥਾਂ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਾਨੂੰ ਗੁੱਡ ਕੋਲੈਸਟਰਾਲ ਦੀ ਮਾਤਰਾ ਕਿਉਂ ਵਧਾਉਂਦੀ ਚਾਹੀਦੀ ਹੈ?
ਅਜਿਹੇ ਕਈ ਕਾਰਨ ਹਨ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਆਪਣੀ ਖੁਰਾਕ ‘ਚ ਜ਼ਿਆਦਾ ਤੋਂ ਜ਼ਿਆਦਾ ਗੁੱਡ ਕੋਲੈਸਟਰਾਲ ਰਿਚ ਫੂਡਸ ਨੂੰ ਸ਼ਾਮਲ ਕਰਨਾ ਚਾਹੀਦਾ। ਚੰਗਾ ਕੋਲੈਸਟਰਾਲ ਨਾ ਸਿਰਫ਼ ਸਰੀਰ ‘ਚ ਕਈ ਤਰ੍ਹਾਂ ਨਾਲ ਮਦਦ ਕਰਦਾ ਹੈ ਸਗੋਂ ਸਰੀਰ ਦੇ ਕੰਮਾਂ ‘ਚ ਵੀ ਸੁਧਾਰ ਕਰ ਸਕਦਾ ਹੈ। ਜੇਕਰ ਅਸੀਂ ਕੁਝ ਹੈਲਦੀ ਫੂਡਸ ਖਾਵਾਂਗੇ ਤਾਂ ਸਰੀਰ ‘ਚ ਮਾੜੇ ਕੋਲੈਸਟਰਾਲ ਨੂੰ ਘੱਟ ਕਰਨ ‘ਚ ਮਦਦ ਮਿਲੇਗੀ।
ਸਰੀਰ ‘ਚ ਚੰਗੇ ਕੋਲੈਸਟਰਾਲ ਵਧਾਉਣ ਦੇ ਉਪਾਅ
1. ਰੋਜ਼ਾਨਾ ਦੇ ਭੋਜਨ ‘ਚ ਐੱਚ.ਡੀ.ਐੱਲ ਫੂਡ ਨੂੰ ਸ਼ਾਮਲ ਕਰੋ।
2. ਫਿਜ਼ੀਕਲ ਐਕਟੀਵਿਟੀਜ਼ ‘ਚ ਵਾਧਾ ਕਰੋ।
3. ਭਾਰ ਨੂੰ ਕੰਟਰੋਲ ‘ਚ ਰੱਖੋ।
4. ਸ਼ਰਾਬ ਦਾ ਸੇਵਨ ਨਾ ਕਰੋ।
5. ਸਿਗਰਟਨੋਸ਼ੀ ਤੋਂ ਦੂਰੀ ਬਣਾਓ।