ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਮੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰਖਿਆ ਜਾ ਸਕਦਾ ਹੈ।
ਜ਼ਿਆਦਾਤਰ ਵਿਟਾਮਿਨ ਡੀ ਧੁੱਪ ਤੋਂ ਪ੍ਰਾਪਤ ਹੁੰਦਾ ਹੈ ਪਰ ਕੈਲਸ਼ੀਅਮ ਪ੍ਰਾਪਤ ਕਰਨ ਲਈ, ਸਾਨੂੰ ਭੋਜਨ ਤੇ ਨਿਰਭਰ ਰਹਿਣਾ ਪੈਂਦਾ ਹੈ।
ਰੋਜ਼ਾਨਾ ਕੈਲਸ਼ੀਅਮ ਲੈਣ ਦੀ ਗੱਲ ਕਰੀਏ, ਤਾਂ ਵਧਦੀ ਉਮਰ ਦੇ ਬੱਚਿਆਂ ਲਈ ਪ੍ਰਤੀ ਦਿਨ 500-700 ਮਿਲੀਗ੍ਰਾਮ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ, ਜਦੋਂ ਕਿ ਨੌਜਵਾਨਾਂ ਲਈ ਪ੍ਰਤੀ ਦਿਨ 700 ਤੋਂ 1,000 ਮਿਲੀਗ੍ਰਾਮ ਕੈਲਸ਼ੀਅਮ ਕਾਫ਼ੀ ਹੁੰਦਾ ਹੈ।ਗਰਭਵਤੀ ਔਰਤਾਂ ਲਈ ਰੋਜ਼ਾਨਾ 1,000 ਤੋਂ 1200 ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ
ਮੱਛੀ: ਸਾਲਮਨ, ਟੂਨਾ ਤੇ ਟਰਾਉਟ ਨੂੰ ਫੈਟੀ ਮੱਛੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ।
ਤਿਲ: ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲਗਭਗ 1 ਚਮਚ ਤਿਲ ਵਿੱਚ 88 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ, ਜੋ ਤੁਹਾਡੀ ਰੋਜ਼ਾਨਾ ਦੀ ਪੂਰਤੀ ਨੂੰ ਪੂਰਾ ਕਰਨ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ।
ਅੰਡੇ : ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ। ਇਸ ਦਾ ਪੀਲਾ ਹਿੱਸਾ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ ਜੋ ਸਾਡੀਆਂ ਜ਼ਰੂਰਤਾਂ ਨੂੰ ਅਸਾਨੀ ਨਾਲ ਪੂਰਾ ਕਰਦਾ ਹੈ।
ਕਾਜੂ ਅਤੇ ਬਦਾਮ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ
ਇਹ ਸਾਬਤ ਹੋਇਆ ਹੈ ਕਿ ਹਰੀਆਂ ਸਬਜ਼ੀਆਂ ਪੋਸ਼ਣ ਦਾ ਵਧੀਆ ਸ੍ਰੋਤ ਹਨ
ਸੋਇਆਬੀਨ ਦਾ ਦੁੱਧ ਜਾਂ ਹੋਰ ਸੋਇਆਬੀਨ ਆਧਾਰਤ ਭੋਜਨ ਹੱਡੀਆਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੇ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ, ਇਹ ਭੋਜਨ ਹੱਡੀਆਂ ਲਈ ਇਕ ਸਿਹਤਮੰਦ ਫ਼ੂਡ ਵਜੋਂ ਜਾਣੇ ਜਾਂਦੇ ਹਨ।