ਜ਼ਿਆਦਾ ਖੰਡ ਖਾਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਖੰਡ ਵਿੱਚ ਕੈਲੋਰੀ ਭਰਪੂਰ ਮਾਤਰਾ ਚ ਪਾਈ ਜਾਂਦੀ ਹੈ, ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਗੰਭੀਰ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਮਿਠਾਈਆਂ ਖਾਣ ਦੇ ਨੁਕਸਾਨ।
ਸ਼ੂਗਰ ਦੇ ਨੁਕਸਾਨ: ਮਿਠਾਈਆਂ, ਕੇਕ, ਚਾਕਲੇਟ, ਹਲਵਾ, ਜਲੇਬੀ ਵਰਗੇ ਮਿੱਠੇ ਪਕਵਾਨ ਖਾਣਾ ਹਰ ਇੱਕ ਨੂੰ ਪਸੰਦ ਹੈ। ਭਾਰਤੀਆਂ ਲਈ ਹਰ ਇੱਕ ਖੁਸ਼ੀ ਦੇ ਮੌਕੇ ਤੇ ਮਿੱਠਿਆਈ ਦਾ ਸੇਵਨ ਕੀਤਾ ਜਾਂਦਾ ਹੈ। ਮਿਠਿਆਈਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਇੱਕ ਦੀ ਪਸੰਦ ਬਣ ਗਈਆਂ ਹਨ। ਇਹ ਸੁਆਦੀ ਮਿਠਾਈਆਂ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਖੰਡ ਜਾਂ ਮਿੱਠੇ ਦਾ ਸੇਵਨ ਕਰਨ ਨਾਲ ਤੁਸੀਂ ਕਈ ਸਿਹਤ ਸਬੰਧੀ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ।
ਫਲ ਅਤੇ ਸਬਜੀਆਂ ਨੂੰ ਆਪਣੀ ਡਾਈਟ ਚ ਸ਼ਾਮਲ ਕਰਨਾ ਚਾਹੀਦਾ ਹੈ ਇਸ ਤੋਂ ਸਾਨੂੰ ਕਾਫੀ ਮਾਤਰਾ ਚ ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ । ਜਿਆਦਾ ਮਿੱਠਾ ਮੋਟਾਪਾ, ਚਮੜੀ ਦੀਆਂ ਸਮੱਸਿਆਵਾਂ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਅਤੇ ਮਿੱਠੇ ਦਾ ਜਿਆਦਾ ਸੇਵਨ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਮੋਟਾਪਾ- ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਭਾਰ ਵੱਧਣ ਦਾ ਇਕ ਮੁੱਖ ਕਾਰਨ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਹੈ। ਜੀ ਹਾਂ, ਮਿੱਠੇ ਪਕਵਾਨ, ਆਈਸਕ੍ਰੀਮ, ਸਾਫਟ ਡਰਿੰਕਸ ਵਰਗੀਆਂ ਚੀਜ਼ਾਂ ਖਾਣੀਆਂ ਚੰਗੀਆਂ ਹੋ ਸਕਦੀ ਹਨ, ਪਰ ਇਹ ਤੁਹਾਡਾ ਭਾਰ ਤੇਜ਼ੀ ਨਾਲ ਵੱਧਾ ਸਕਦੇ ਹਨ। ਅਸਲ ‘ਚ ਮਿੱਠੀਆਂ ਚੀਜ਼ਾਂ ‘ਚ ਕੈਲੋਰੀਜ਼ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਭਾਰ ਵਧਦਾ ਹੈ।
ਕੈਵਿਟੀ ਦੀ ਸਮੱਸਿਆ- ਛੋਟੇ ਬੱਚਿਆਂ ਨੂੰ ਅਕਸਰ ਘਰ ਦੇ ਵੱਡਿਆਂ ਵੱਲੋਂ ਟੌਫੀ-ਚਾਕਲੇਟ ਖਾਣ ਲਈ ਇਹ ਕਹਿ ਕੇ ਝਿੜਕਿਆ ਜਾਂਦਾ ਹੈ ਕਿ ਦੰਦ ਖਰਾਬ ਹੋ ਜਾਣਗੇ ਜਾਂ ਦੰਦਾਂ ਵਿੱਚ ਕੀੜੇ ਪੈ ਜਾਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਦੰਦ ਸੜ ਸਕਦੇ ਹਨ, ਜਿਸ ਕਾਰਨ ਕੈਵਿਟੀਜ਼ ਦਾ ਖਤਰਾ ਹੋ ਸਕਦਾ ਹੈ।
ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਜਾਂ ਜਿਮ ਜਾਂਦੇ ਹਨ, ਜੇਕਰ ਉਹ ਮਿਠਾਈਆਂ ਦਾ ਸੇਵਨ ਬੰਦ ਨਹੀਂ ਕਰਦੇ ਤਾਂ ਉਨ੍ਹਾਂ ਦਾ ਭਾਰ ਵੱਧ ਸਕਦਾ ਹੈ।