ਹੀਟਰਾਂ ਤੋਂ ਨਿਕਲਣ ਵਾਲੀ ਗਰਮ ਹਵਾ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ ਤੇ ਕਮਰੇ ਤੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ।
ਪਰ ਕੀ ਤੁਸੀਂ ਜਾਣਦੇ ਹੋ ਇਸ ਨਾਲ ਤੁਹਾਡੀ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਵਧ ਜਾਂਦੀਆਂ ਹਨ।
ਜ਼ਿਆਦਾ ਸਮੇਂ ਤਕ ਹੀਟਰ ‘ਚ ਰਹਿਣ ਨਾਲ ਸਿੱਧਾ ਅਸਰ ਸਾਡੇ ਦਿਮਾਗ ‘ਤੇ ਪੈਂਦਾ ਹੈ।ਜਿਸ ਨਾਲ ਦਿਮਾਗ ‘ਚ ਖੂਨ ਦੀ ਕਮੀ ਹੋ ਜਾਂਦੀ ਹੈ।ਸਾਡਾ ਦਿਮਾਗ ਵੀ ਕੰਮ ਕਰਨਾ ਹੌਲੀ ਕਰ ਦਿੰਦਾ ਹੈ।
ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਵਧੇਰੇ ਸਮੇਂ ਤਕ ਹੀਟਰ ‘ਚ ਰਹਿਣ ਨਾਲ ਨੱਕ ਤੋਂ ਖੂਨ ਵਹਿਣ ਲੱਗਦਾ ਹੈ।ਖੂਨ ਵਹਿਣ ਦਾ ਕਾਰਨ ਕਾਫੀ ਦਰਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਵਧੇਰੇ ਸਮੇਂ ਤੱਕ ਹੀਟਰ ‘ਚ ਰਹਿਣ ਨਾਲ ਤੁਹਾਡੇ ਵਾਲਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਕਾਫੀ ਦੇਖਣ ਨੂੰ ਮਿਲਦੀਆਂ ਹਨ, ਇਸ ਨਾਲ ਤੁਹਾਡੇ ਵਾਲ ਕਾਫੀ ਝੜਨ ਵੀ ਲੱਗਦੇ ਹਨ।
ਹੀਟਰ ਨਾਲ ਸਾਹ ਦੀ ਪ੍ਰੇਸ਼ਾਨੀ ਵੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ।ਕਾਰਬਨ ਡਾਈਆਕਸਾਈਡ ਦਾ ਲੈਵਲ ਵਧੇਰੇ ਵਧਣ ਨਾਲ ਘੁਟਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।