Liquor sale in Delhi on Holi: ਹੋਲੀ ਦੇ ਤਿਉਹਾਰ ਨੂੰ ਲੈ ਕੇ ਦੇਸ਼ ਭਰ ‘ਚ ਕਾਫੀ ਧੂਮ-ਧਾਮ ਦੇਖਣ ਨੂੰ ਮਿਲ ਰਹੀ ਹੈ। ਇਸ ਦਿਨ ਲੋਕ ਰੰਗ, ਭੰਗ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੁੰਦੇ ਹਨ। ਪਰ ਹੋਲੀ ਦੇ ਮੌਕੇ ‘ਤੇ ਡਰਾਈ ਡੇਅ ਹੁੰਦਾ ਹੈ, ਯਾਨੀ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ।
ਅਜਿਹੇ ‘ਚ ਸ਼ਰਾਬ ਦੇ ਸ਼ੌਕੀਨਾਂ ਨੇ ਪਹਿਲਾਂ ਹੀ ਸ਼ਰਾਬ ਦੀ ਖਰੀਦਦਾਰੀ ਕਰ ਲਈ। ਜਿਸ ਦੇ ਕੁਝ ਅੰਕੜੇ ਸਾਹਮਣੇ ਆਏ ਹਨ। ਇਸ ਹਿਸਾਬ ਨਾਲ ਰਾਜਧਾਨੀ ਦਿੱਲੀ ‘ਚ ਪਿਛਲੇ ਸਿਰਫ 3 ਦਿਨਾਂ ‘ਚ 60 ਲੱਖ ਤੋਂ ਵੱਧ ਦਾ ਰਿਕਾਰਡ ਟੁੱਟ ਗਿਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 3 ਦਿਨਾਂ ਵਿੱਚ ਦਿੱਲੀ ਵਾਸੀਆਂ ਨੇ 60 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ। ਛੋਟੀ ਹੋਲੀ ‘ਤੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਹਾਲਾਂਕਿ, ਸ਼ਰਾਬ ਦੀ ਬੰਪਰ ਖਰੀਦ ਦੇ ਵਿਚਕਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੰਕੜੇ ਹੋਰ ਵਧੇ ਹੋਣਗੇ।
60 ਲੱਖ ਤੋਂ ਵੱਧ ਬੋਤਲਾਂ ਦੀ ਹੋ ਵਿਕਰੀ
ਇਸ ਸਮੇਂ ਦਿੱਲੀ ਵਿੱਚ ਸ਼ਰਾਬ ਦੀਆਂ 560 ਦੁਕਾਨਾਂ ਹਨ। ਜਿੱਥੇ ਆਮ ਦਿਨਾਂ ‘ਚ ਰੋਜ਼ਾਨਾ 12 ਤੋਂ 13 ਲੱਖ ਬੋਤਲਾਂ ਦੀ ਵਿਕਰੀ ਹੁੰਦੀ ਹੈ, ਉੱਥੇ ਹੀ ਹੋਲੀ ਦੇ ਮੌਕੇ ‘ਤੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਸ਼ਰਾਬ ਦੀ ਵਿਕਰੀ ਦੇ ਅੰਕੜੇ 15 ਲੱਖ, 22 ਲੱਖ ਅਤੇ 26 ਲੱਖ ਦੀ ਰੋਜ਼ਾਨਾ ਵਿਕਰੀ ਤੱਕ ਪਹੁੰਚੇ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਸ਼ਰਾਬ ਦੀਆਂ 63 ਲੱਖ ਬੋਤਲਾਂ ਵਿਕੀਆਂ। ਇਸ ਦੇ ਨਾਲ ਹੀ ਮੰਗਲਵਾਰ ਰਾਤ ਤੱਕ 30 ਲੱਖ ਬੋਤਲਾਂ ਹੋਰ ਵਿਕਣ ਦਾ ਅਨੁਮਾਨ ਸੀ।
ਇਸ ਬ੍ਰਾਂਡ ਦੀ ਹੋਈ ਸਭ ਤੋਂ ਵੱਧ ਵਿਕਰੀ
ਦਿੱਲੀ ਦੇ ਸ਼ਰਾਬ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਵਿਸਕੀ, ਵੋਡਕਾ ਅਤੇ ਸਕਾਚ ਖਰੀਦ ਰਹੇ ਸੀ। ਮੌਸਮ ਥੋੜ੍ਹਾ ਗਰਮ ਹੁੰਦਾ ਦੇਖ ਕੇ ਕੁਝ ਲੋਕਾਂ ਨੇ ਬੀਅਰ ਵੀ ਖਰੀਦ ਲਈ। ਜ਼ਿਆਦਾਤਰ ਲੋਕਾਂ ਨੇ 400 ਤੋਂ 1000 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਸ਼ਰਾਬ ਖਰੀਦੀ। ਦੁਕਾਨਦਾਰਾਂ ਨੇ ਦੱਸਿਆ ਕਿ ਬਹੁਤੀ ਮਹਿੰਗੀ ਸ਼ਰਾਬ ਦੀ ਵਿਕਰੀ ਜ਼ਿਆਦਾ ਨਹੀਂ ਹੋਈ, ਜਦੋਂਕਿ ਦੀਵਾਲੀ ਮੌਕੇ ਇਨ੍ਹਾਂ ਦੀ ਵਿਕਰੀ ਚੰਗੀ ਹੁੰਦੀ ਹੈ।
ਕੀ ਸ਼ਰਾਬ ‘ਤੇ ਚਲ ਰਿਹਾ ਡਿਸਕਾਉਂਟ ?
ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਦੇ ਆਬਕਾਰੀ ਵਿਭਾਗ ਨੇ ਹੋਲੀ ਦੇ ਮੌਕੇ ‘ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹੋਲੀ ਦੇ ਮੌਕੇ ‘ਤੇ ਸ਼ਰਾਬ ‘ਤੇ ਕੋਈ ਛੋਟ ਨਹੀਂ ਦਿੱਤੀ ਗਈ, ਫਿਰ ਵੀ ਵਿਕਰੀ ਜ਼ੋਰਾਂ ‘ਤੇ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h