ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਸਿਆ ਜਾ ਰਿਹਾ ਹੈ ਕਿ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਦਰਦਨਾਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਇਕ ਮਹਿਲਾ ਅਤੇ ਬੱਚੀ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ।
ਇਕ ਮਹਿਲਾ ਦੇ ਗੰਭੀਰ ਰੂਪ ਵਿਚ ਜਖ਼ਮੀ ਦੱਸੀ ਜਾ ਰਹੀ ਹੈ। ਜਿਸ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ,ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੇ SHO ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਹਾਦਸੇ ਵਿੱਚ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਲੁਧਿਆਣਾ ਦੇ ਰਹਿਣ ਵਾਲੇ ਸਨ।
ਟਾਟਾ ਨੇਕਸਨ ਕਾਰ ਵਿੱਚ ਸਵਾਰ ਹੋਕੇ ਮਹਾਕੁੰਭ ਤੋਂ ਵਾਪਿਸ ਲੁਧਿਆਣਾ ਪਰਤ ਰਹੇ ਸਨ, ਕਾਰ ਵਿਚ ਚਾਰ ਮੈਬਰ ਅਤੇ ਇਕ ਬੱਚੀ ਸਮੇਤ ਕੁੱਲ ਪੰਜ ਲੋਕ ਸਵਾਰ ਸਨ,ਜਿਵੇਂ ਹੀ ਇਹ ਕਾਰ ਮੰਡੀ ਗੋਬਿੰਦਗੜ ਦੇ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਡਰਾਈਵਰ ਦੀ ਅੱਖ ਲਗਨ ਕਰਨ ਤੇਜ਼ ਰਫਤਾਰ ਇਹ ਕਾਰ ਨੈਸ਼ਨਲ ਹਾਈਵੇ ਦੇ ਪੁਲ ਦੇ ਨਾਲ ਬਣੀ ਦੀਵਾਰ ਵਿੱਚ ਜਾ ਟਕਰਾਈ।
ਜਿਸ ਦੇ ਸਿੱਟੇ ਵੱਜੋਂ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇਕ ਬੱਚੀ ਦੀ ਮੌਤ ਹੋ ਗਈ ਜਦੋਂਕਿ ਇਕ ਮਹਿਲਾ ਗੰਭੀਰ ਰੂਪ ਵਿਚ ਜਖਮੀ ਹੋ ਗਈ,ਜਿਨ੍ਹਾਂ ਦੀ ਪਹਿਚਾਣ ਮ੍ਰਿਤਕ ਰਾਮੇਸ਼ਵਰ ਸ਼ਾਹ,ਦਿਨੇਸ਼ ਸ਼ਾਹ ਅਤੇ ਮੀਨਾ ਦੇਵੀ ਵਜੋਂ ਹੋਈ ਹੈ ਅਤੇ ਜਖ਼ਮੀ ਮਹਿਲਾ ਦਾ ਨਾਂ ਰੁਚੀ ਹੈ ਜਿਸਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ,ਫ਼ਿਲਹਾਲ ਸਾਰੀਆਂ ਦੀਆਂ ਡੇਡਬਾਡੀ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ।