ਸਰਹਿੰਦ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਹਿੰਦ ਤੋਂ ਥੋੜੀ ਦੂਰ ਮਾਧੋਪੁਰ ਨੇੜੇ ਇੱਕ ਵੈਲਡਿੰਗ ਦੀ ਦੁਕਾਨ ਵਿੱਚ ਵੈਲਡਿੰਗ ਕਰਦੇ ਸਮੇਂ ਇੱਕ ਦਮ ਧਮਾਕਾ ਹੋ ਗਿਆ ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਗਿਆ l
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ HP ਇੰਜੀਨੀਅਰ ਵਰਕਸ਼ਾਪ ਨੇੜੇ ਮਾਧੋਪੁਰ ਵਿੱਚ ਮਨੋਜ ਤਿਵਾੜੀ ਵਾਸੀ ਗੋਲਡਨ ਸਿਟੀ ਸਰਹਿੰਦ, ਅਵਤਾਰ ਸਿੰਘ ਕਾਲਾ ਵਾਸੀ ਪਿੰਡ ਸਾਨੀਪੁਰ ਤੇ ਨਰਿੰਦਰ ਕੁਮਾਰ ਪਿੰਡ ਸੁਹਾਗਹੇੜੀ ਇੱਕ ਤੇਲ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ।
ਅਚਾਨਕ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿੱਚ ਮਨੋਜ ਤਿਵਾੜੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ, ਜਦ ਕਿ ਨਰਿੰਦਰ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ l ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਥਾਣਾ ਸਰਾਂਦੇ SHO ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ l
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅਵਤਾਰ ਸਿੰਘ ਕਾਲਾ ਦੀ ਲਾਸ਼ ਲਗਭਗ 50 ਫੁੱਟ ਦੂਰੀ ਤੇ ਦੂਰੀ ਤੇ ਮਿਲੀl ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਫਾਰੈਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਇਸ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ, ਕਿ ਇਹ ਧਮਾਕਾ ਸੀ ਜਾਂ ਸ਼ਾਟ ਸਰਕਟ ਸੀ ਜਾਂ ਕੋਈ ਹੋਰ ਗੱਲ ਸੀ, ਇਸ ਬਾਰੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ l