ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਲਗਾਤਾਰ ਅੱਤਵਾਦੀਆਂ ਖਿਲਾਫ ਸਰਚ ਅਪ੍ਰੇਸ਼ਨ ਕਰ ਰਹੀ ਹੈ ਅਤੇ ਕਾਰਵਾਈ ਹੋ ਰਹੀ ਹੈ ਇਸੇ ਕਾਰਵਾਈ ਦੇ ਤਹਿਤ ਕੱਲ ਵੀ ਕਸ਼ਮੀਰ ਦੇ ਵਿੱਚ ਐਨਕਾਊਂਟਰ ਕੀਤੇ ਗਏ ਸਨ।
ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕਸ਼ਮੀਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਧਮਾਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੇ ਘਰ ਢਹਿ ਗਏ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਤ੍ਰਾਲ ਵਿੱਚ ਆਸਿਫ਼ ਸ਼ੇਖ ਅਤੇ ਅਨੰਤਨਾਗ ਦੇ ਬਿਜਬੇਹਾੜਾ ਵਿੱਚ ਆਦਿਲ ਥੋਕਰ ਦੇ ਘਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਕਾਰਵਾਈ ਦੌਰਾਨ ਦੋਵਾਂ ਘਰਾਂ ਵਿੱਚੋਂ ਵਿਸਫੋਟਕ ਮਿਲੇ ਹਨ। ਸੈਨਿਕ ਸੁਰੱਖਿਆ ਲਈ ਪਿੱਛੇ ਹਟ ਗਏ ਅਤੇ ਇਸ ਦੌਰਾਨ ਧਮਾਕਾ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਅੱਤਵਾਦੀਆਂ ਦੇ ਨਾਮ ਪਹਿਲਗਾਮ ਹਮਲੇ ਨਾਲ ਜੁੜੇ ਹੋ ਹੋ ਸਕਦੇ ਹਨ।
ਦੂਜੇ ਪਾਸੇ, ਬਾਂਦੀਪੋਰਾ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਦੋ ਸੈਨਿਕ ਵੀ ਜ਼ਖਮੀ ਹੋਏ ਹਨ। ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੋਂ ਹੀ ਇੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਮੁਕਾਬਲਾ ਅਜੇ ਵੀ ਜਾਰੀ ਹੈ।
ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਸਵੇਰੇ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਕਈ ਇਲਾਕਿਆਂ ਵਿੱਚ ਗੋਲੀਬਾਰੀ ਵੀ ਕੀਤੀ। ਭਾਰਤੀ ਫੌਜ ਨੇ ਤੁਰੰਤ ਜਵਾਬ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਦੀ ਦੁਪਹਿਰ ਨੂੰ ਅੱਤਵਾਦੀਆਂ ਨੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ 27 ਸੈਲਾਨੀ ਮਾਰੇ ਗਏ ਸਨ। 10 ਤੋਂ ਵੱਧ ਜ਼ਖਮੀ ਹਨ।