What Sumo Wrestlers Eat: ਜਦੋਂ ਵੀ ਤੁਸੀਂ ਕਿਸੇ ਮੋਟੇ ਵਿਅਕਤੀ ਨੂੰ ਦੇਖਦੇ ਹੋ, ਤਾਂ ਕਈ ਲੋਕ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਹਨ। ਉਹ ਨਾ ਸਿਰਫ਼ ਮੋਟੇ ਹੁੰਦੇ ਹਨ, ਸਗੋਂ energetic ਅਤੇ strong ਵੀ ਹੁੰਦੇ ਹਨ। ਅਜਿਹੇ ‘ਚ ਕਈ ਵਾਰ ਲੋਕਾਂ ਦੇ ਦਿਮਾਗ ‘ਚ ਇਹ ਗੱਲ ਆਉਂਦੀ ਹੈ ਕਿ Sumo wrestlers ਕੀ ਖਾਂਦੇ ਹਨ? ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਨ੍ਹਾਂ ਨੂੰ ਪਹਿਲਵਾਨੀ ਕਰਨ ਲਈ ਇੱਕ ਖਾਸ ਸ਼ੈਪ ‘ਚ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ ਜਿਸ ਦੇ ਲਈ ਇਨ੍ਹਾਂ ਨੂੰ ਖਾਸ ਡਾਇਟ ਲੈਣੀ ਪੈਂਦੀ ਹੈ।
ਆਮ ਤੌਰ ‘ਤੇ ਬਹੁਤ ਜ਼ਿਆਦਾ ਖਾਣ ਤੋਂ ਬਾਅਦ ਲੋਕ ਸੁਸਤ ਹੋ ਜਾਂਦੇ ਹਨ। ਪਰ Sumo wrestlers ਆਖਰ ਖਾਂਦੇ ਕੀ ਹਨ, ਜੋ ਮੋਟੇ ਹੋਣ ਦੇ ਬਾਵਜੂਦ ਵੀ ਉਹ ਇੰਨੇ energetic ਰਹਿੰਦੇ ਹਨ। ਇਸ ਸਵਾਲ ਦੇ ਜਵਾਬ ‘ਚ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਇੱਕ
Sumo wrestlers ਆਮ ਵਿਅਕਤੀ ਨਾਲੋਂ 8-10 ਗੁਣਾ ਜ਼ਿਆਦਾ ਖਾਂਦਾ ਹੈ। ਨਾਲ ਹੀ ਇੱਕ Sumo wrestlers ਦਾ ਭਾਰ ਇੱਕ ਆਮ ਆਦਮੀ ਨਾਲੋਂ 3 ਗੁਣਾ ਵੱਧ ਜਾਨੀ ਕਿ ਡੇਢ ਤੋਂ 2 ਕੁਇੰਟਲ ਤੱਕ ਹੁੰਦਾ ਹੈ। ਉਹ ਦਿਨ ਵਿੱਚ 7000-8000 calories ਲੈਂਦੇ ਹਨ, ਜਦੋਂ ਕਿ ਇੱਕ ਸਿਹਤਮੰਦ ਆਦਮੀ ਨੂੰ ਸਿਰਫ਼ 2000-2500 calories ਦੀ ਲੋੜ ਹੁੰਦੀ ਹੈ।
ਸੂਮੋ ਪਹਿਲਵਾਨ ਨਾਸ਼ਤਾ ਨਹੀਂ ਕਰਦੇ ਅਤੇ ਸਵੇਰੇ ਖਾਲੀ ਪੇਟ ਕਸਰਤ ਕਰਦੇ ਹਨ। ਪਰ ਉਹ ਲੰਚ ਜ਼ਿਆਦਾ ਮਾਤਰਾ ਵਿਚ ਖਾਂਦੇ ਹਨ। ਇਸ ਦੇ ਨਾਲ ਸਬਜ਼ੀਆਂ ਦਾ ਸੂਪ ਵੀ ਪੀਂਦੇ ਹਨ। ਜਿਸ ਵਿੱਚ ਮੱਛੀ, ਟੋਫੂ ਅਤੇ ਮੀਟ ਵੀ ਹੁੰਦਾ ਹੈ। ਇਸ ਤੋਂ ਇਲਾਵਾ 5-6 ਕਟੋਰੀਆਂ ਚਾਵਲ, ਸਮੁੰਦਰੀ ਭੋਜਨ ਅਤੇ ਸਲਾਦ ਵੀ ਖਾ ਜਾਂਦੇ ਹਨ। ਖਾਣਾ ਖਾਣ ਤੋਂ ਬਾਅਦ 4-5 ਘੰਟੇ ਸੌਣ ਕਾਰਨ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ।
ਇਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਪਰ ਉਮਰ ਘੱਟ ਜਾਂਦੀ-
ਰਾਤ ਨੂੰ ਭਾਰੀ ਭੋਜਨ ਖਾਣ ਤੋਂ ਬਾਅਦ ਉਹ ਸੋਂ ਜਾਂਦੇ ਹਨ। ਇਸ ਤੋਂ ਇਲਾਵਾ ਬਾਕੀ ਬਚੀ calories ਨੂੰ ਪੂਰਾ ਕਰਨ ਲਈ ਬੀਅਰ ਪੀਂਦੇ ਹਨ। ਅਜਿਹੇ ‘ਚ ਮੋਟਾਪਾ ਵਧਣ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਹੁੰਦੀ ਹੈ, ਜਿਸ ਲਈ ਉਨ੍ਹਾਂ ਨੂੰ ਆਕਸੀਜਨ ਮਾਸਕ ਪਾ ਕੇ ਸੌਣਾ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਮੋਟੇ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਮੋਟਾਪੇ ਤੋਂ ਹੋਣ ਵਾਲੀਆਂ ਬੀਮਾਰੀਆਂ ਨਹੀਂ ਹੁੰਦੀਆਂ।
ਇਸ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਨ੍ਹਾਂ ਦੀ ਖੁਰਾਕ ਘੱਟ ਹੁੰਦੀ ਹੈ, ਤਾਂ ਉਨ੍ਹਾਂ ਦੇ ਸਰੀਰ ਨੂੰ ਪ੍ਰੇਸ਼ਾਨੀ ਹੋਣ ਲਗ ਜਾਂਦੀ ਹੈ। ਜਿਸ ਕਰਕੇ ਇਹ ਆਮ ਲੋਕਾਂ ਨਾਲੋਂ 10 ਸਾਲ ਘੱਟ ਜਿਉਂਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h