ਬ੍ਰਿਟੇਨ ਦੇ ਇਤਿਹਾਸ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ-II ਦਾ ਦੇਹਾਂਤ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਅੰਤਿਮ ਰਸਮਾਂ ਲਈ ਰੱਖਿਆ ਜਾਵੇਗਾ ਤੇ ਦੇਸ਼ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸ਼ਰਧਾਂਜਲੀ ਦੇਵੇਗਾ।
ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ
ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਨੂੰ ਲੰਡਨ ਵਾਪਸ ਆਉਣ ਤੋਂ ਬਾਅਦ ਆਖਰੀ ਰਸਮਾਂ ਤੋਂ ਲਗਭਗ ਚਾਰ ਦਿਨ ਪਹਿਲਾਂ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ। ਇਥੇ ਲੋਕ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ। ਗ੍ਰੈਂਡ ਹਾਲ ਵੈਸਟਮਿੰਸਟਰ ਪੈਲੇਸ ਦਾ ਸਭ ਤੋਂ ਪੁਰਾਣਾ ਹਿੱਸਾ ਹੈ ਜੋ ਬ੍ਰਿਟੇਨ ਦੀ ਸਰਕਾਰ ਦੇ ਕੇਂਦਰ ਵਿੱਚ ਹੈ। ਇਸ ਹਾਲ ਵਿੱਚ ਸ਼ਾਹੀ ਪਰਿਵਾਰ ਦੇ ਆਖਰੀ ਮੈਂਬਰ ਯਾਨੀ ਮਹਾਰਾਣੀ ਦੇ ਮਾਤਾ ਨੂੰ 2002 ‘ਚ ਰੱਖਿਆ ਗਿਆ ਸੀ। ਉਹਨਾਂ ਨੂੰ ਕਰੀਬ 200,000 ਤੋਂ ਵੱਧ ਲੋਕਾਂ ਨੇ ਕਤਾਰ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਸੀ। ਮਹਾਰਾਣੀ ਦਾ ਤਾਬੂਤ 11ਵੀਂ ਸਦੀ ਦੇ ਹਾਲ ਦੀ ਮੱਧਕਾਲੀ ਲੱਕੜ ਦੀ ਛੱਤ ਦੇ ਹੇਠਾਂ ਰੱਖਿਆ ਜਾਵੇਗਾ। ਇਹ ਕੈਟਾਫਲਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਦੇ ਹਰ ਹਿੱਸੇ ਦੀ ਸੁਰੱਖਿਆ ਸ਼ਾਹੀ ਘਰਾਣਿਆਂ ਦੀ ਸੇਵਾ ਕਰਨ ਵਾਲੀਆਂ ਯੂਨਿਟਾਂ ਦੇ ਸਿਪਾਹੀਆਂ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- QueenElizabethII:ਬ੍ਰਿਟਿਸ਼ ਰਾਜਦੂਤ ਨੇ ਹਿੰਦੀ ਵਿੱਚ ਮਹਾਰਾਣੀ ਦੀ ਮੌਤ ‘ਤੇ ਸੋਗ ਮਨਾਇਆ
ਕਦੋਂ ਹੋਣਗੀਆਂ ਮਹਾਰਾਣੀ ਦੀਆਂ ਅੰਤਿਮ ਰਸਮਾਂ ?
ਮਹਾਰਾਣੀ ਦਾ ਸਸਕਾਰ ਦੋ ਹਫ਼ਤਿਆਂ ਅੰਦਰ ਵੈਸਟਮਿੰਸਟਰ ਐਬੇ ਵਿਖੇ ਹੋਣ ਦੀ ਸੰਭਾਵਨਾ ਹੈ ਪਰ ਬਕਿੰਘਮ ਪੈਲੇਸ ਵੱਲੋਂ ਆਖਰੀ ਦਿਨ ਦੀ ਪੁਸ਼ਟੀ ਕੀਤੀ ਜਾਵੇਗੀ। ਐਬੇ ਉਹ ਇਤਿਹਾਸਕ ਚਰਚ ਹੈ ਜਿੱਥੇ ਬ੍ਰਿਟੇਨ ਦੇ ਰਾਜਿਆਂ ਅਤੇ ਰਾਣੀਆਂ ਨੂੰ ਤਾਜ ਪਹਿਨਾਇਆ ਜਾਂਦਾ ਹੈ। ਇਸੇ ਥਾਂ ‘ਤੇ 1953 ਵਿੱਚ ਮਹਾਰਾਣੀ ਦੀ ਤਾਜਪੋਸ਼ੀ ਹੋਈ ਸੀ ਅਤੇ ਇਸੇ ਥਾਂ ਉਪਰ ਉਹਨਾਂ ਦਾ 1947 ਵਿੱਚ ਪ੍ਰਿੰਸ ਫਿਲਿਪ ਨਾਲ ਵਿਆਹ ਹੋਇਆ ਸੀ। 18ਵੀਂ ਸਦੀ ਤੋਂ ਐਬੇ ਵਿੱਚ ਕਿਸੇ ਬਾਦਸ਼ਾਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਹਾਲਾਂਕਿ ਇਥੇ ਮਹਾਰਾਣੀ ਦੀ ਮਾਂ ਦਾ ਅੰਤਿਮ ਸਸਕਾਰ 2002 ਵਿੱਚ ਕੀਤਾ ਗਿਆ ਸੀ।
ਮਹਾਰਾਣੀ ਦੇ ਜੀਵਨ ਅਤੇ ਸੇਵਾ ਨੂੰ ਯਾਦ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਗੇ। ਬ੍ਰਿਟੇਨ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਵੀ ਉੱਥੇ ਮੌਜੂਦ ਰਹਿਣਗੇ। ਦਿਨ ਦੀ ਸ਼ੁਰੂਆਤ ਉਦੋਂ ਹੋਵੇਗੀ ਜਦੋਂ ਮਹਾਰਾਣੀ ਦੇ ਤਾਬੂਤ ਨੂੰ ਰਾਇਲ ਨੇਵੀ ਦੀ ਸਟੇਟ ਗਨ ਕੈਰੇਜ ‘ਤੇ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਲਿਜਾਇਆ ਜਾਵੇਗਾ।